TSK

TSK · ਯਿਰਮਿਯਾਹ 16:21

Treasury of Scripture Knowledge references in ਪੰਜਾਬੀ IRV.

Back to passage

ਕਿਉਂਕਿ ਮੈਂ ਇਸ ਵਾਰ ਆਪਣੀਆਂ ਸਾਰੀਆਂ ਬਵਾਂ ਤੇਰੇ ਮਨ ਉੱਤੇ, ਤੇਰੇ ਟਹਿਲੂਆਂ ਉੱਤੇ ਅਤੇ ਤੇਰੀ ਪਰਜਾ ਉੱਤੇ ਭੇਜਣ ਵਾਲਾ ਹਾਂ ਤਾਂ ਜੋ ਤੂੰ ਜਾਣੇ ਕਿ ਸਾਰੀ ਧਰਤੀ ਉੱਤੇ ਮੇਰੇ ਜਿਹਾ ਕੋਈ ਨਹੀਂ।

ਯਹੋਵਾਹ ਯੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ।

ਕਿ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!

ਯਹੋਵਾਹ ਜਿਹੜਾ ਇਹ ਦਾ ਕਰਤਾ ਅਤੇ ਯਹੋਵਾਹ ਜਿਹੜਾ ਇਹ ਦਾ ਸਿਰਜਣਹਾਰ ਅਤੇ ਕਾਇਮ ਰੱਖਣ ਵਾਲਾ ਹੈ, - ਯਹੋਵਾਹ ਉਸ ਦਾ ਨਾਮ ਹੈ, - ਉਹ ਐਉਂ ਆਖਦਾ ਹੈ,

ਸੋ ਹਿਜ਼ਕੀਏਲ ਤੁਹਾਡੇ ਲਈ ਇੱਕ ਨਿਸ਼ਾਨ ਹੈ। ਸਾਰਾ ਕੁਝ ਜੋ ਉਸ ਕੀਤਾ, ਤੁਸੀਂ ਵੀ ਕਰੋਗੇ ਅਤੇ ਜਦੋਂ ਇਹ ਗੱਲਾਂ ਹੋਣਗੀਆਂ ਤਾਂ ਤੁਸੀਂ ਜਾਣੋਗੇ ਕਿ ਮੈਂ ਪ੍ਰਭੂ ਯਹੋਵਾਹ ਹਾਂ!

ਮੈਂ ਆਪਣੀ ਪਰਜਾ ਇਸਰਾਏਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ ਅਤੇ ਉਹ ਮੇਰੇ ਕ੍ਰੋਧ ਅਤੇ ਕਹਿਰ ਦੇ ਅਨੁਸਾਰ ਅਦੋਮ ਵਿੱਚ ਕਰਨਗੇ ਅਤੇ ਉਹ ਮੇਰੇ ਬਦਲੇ ਨੂੰ ਜਾਣਨਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।