TSK

TSK · ਯਿਰਮਿਯਾਹ 21:1

Treasury of Scripture Knowledge references in ਪੰਜਾਬੀ IRV.

Back to passage

ਜਾਓ ਅਤੇ ਇਸ ਪੋਥੀ ਦੀਆਂ ਗੱਲਾਂ ਵਿਖੇ ਜੋ ਲੱਭੀ ਹੈ, ਮੇਰੀ ਵੱਲੋਂ ਤੇ ਲੋਕਾਂ ਦੀ ਵੱਲੋਂ ਤੇ ਸਾਰੇ ਯਹੂਦਾਹ ਵੱਲੋਂ ਯਹੋਵਾਹ ਤੋਂ ਪੁੱਛ-ਗਿੱਛ ਕਰੋ ਕਿਉਂ ਜੋ ਯਹੋਵਾਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਇਸੇ ਲਈ ਭੜਕਿਆ ਹੈ ਕਿ ਉਹ ਸਭ ਜੋ ਸਾਡੇ ਵਿਖੇ ਲਿਖਿਆ ਹੈ ਉਹ ਦੇ ਅਨੁਸਾਰ ਕਰਨ ਲਈ ਸਾਡੇ ਪੁਰਖਿਆਂ ਨੇ ਇਸ ਪੋਥੀ ਦੀਆਂ ਗੱਲਾਂ ਨੂੰ ਨਾ ਸੁਣਿਆ।

¶ ਅਤੇ ਜੱਲਾਦਾਂ ਦੇ ਸਰਦਾਰ ਨੇ ਸਰਾਯਾਹ ਪ੍ਰਧਾਨ ਜਾਜਕ ਅਤੇ ਉਹ ਦੇ ਹੇਠਲੇ ਜਾਜਕ ਸਫ਼ਨਯਾਹ ਅਤੇ ਤਿੰਨਾਂ ਦਰਬਾਨਾਂ ਨੂੰ ਫੜ ਲਿਆ।

ਅਤੇ ਅਦਾਯਾਹ ਯਰੋਹਾਮ ਦਾ ਪੁੱਤਰ, ਪਸ਼ਹੂਰ ਦਾ ਪੁੱਤਰ, ਮਲਕੀਯਾਹ ਦਾ ਪੁੱਤਰ ਅਤੇ ਮਅਸਈ ਅਦੀਏਲ ਦਾ ਪੁੱਤਰ, ਯਹਜ਼ੇਰਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਮਸ਼ਿੱਲੇਮੀਥ ਦਾ ਪੁੱਤਰ, ਇੰਮੇਰ ਦਾ ਪੁੱਤਰ

ਅਤੇ ਉਨ੍ਹਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ, ਅੱਠ ਸੌ ਬਾਈ ਸਨ ਅਤੇ ਅਦਾਯਾਹ ਜੋ ਯਰੋਹਾਮ ਦਾ ਪੁੱਤਰ, ਉਹ ਪਲਲਯਾਹ ਦਾ ਪੁੱਤਰ, ਉਹ ਅਮਸੀ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਪਸ਼ਹੂਰ ਦਾ ਪੁੱਤਰ ਅਤੇ ਉਹ ਮਲਕੀਯਾਹ ਦਾ ਪੁੱਤਰ ਸੀ

¶ ਉਹ ਬਚਨ ਜਿਹੜਾ ਯਹੂਦਾਹ ਦੇ ਰਾਜਾ ਸ਼ਾਸਨ ਦੇ ਸਿਦਕੀਯਾਹ ਦੇ ਦਸਵੇਂ ਸਾਲ ਜੋ ਨਬੂਕਦਨੱਸਰ ਦਾ ਅਠਾਰ੍ਹਵਾਂ ਵਰ੍ਹਾ ਸੀ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ

¶ ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਜਿਹ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਹੂਦਾਹ ਦੇ ਦੇਸ ਵਿੱਚ ਰਾਜ ਕਰਨ ਲਈ ਰਾਜਾ ਬਣਾਇਆ ਯਹੋਯਾਕੀਮ ਦੇ ਪੁੱਤਰ ਕਾਨਯਾਹ ਦੇ ਥਾਂ ਰਾਜ ਕਰਦਾ ਸੀ

¶ ਮੱਤਾਨ ਦੇ ਪੁੱਤਰ ਸ਼ਫਟਯਾਹ, ਪਸ਼ਹੂਰ ਦੇ ਪੁੱਤਰ ਗਦਲਯਾਹ, ਸ਼ਲਮਯਾਹ ਦੇ ਪੁੱਤਰ ਯੂਕਲ ਅਤੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਨੇ ਉਹ ਗੱਲਾਂ ਜਿਹੜੀਆਂ ਯਿਰਮਿਯਾਹ ਸਾਰੇ ਲੋਕਾਂ ਨੂੰ ਬੋਲਦਾ ਸੀ ਸੁਣੀਆਂ ਕਿ

¶ ਜੱਲਾਦਾਂ ਦੇ ਸਰਦਾਰ ਨੇ ਸਰਾਯਾਹ ਪ੍ਰਧਾਨ ਜਾਜਕ ਅਤੇ ਉਹ ਦੇ ਹੇਠਲੇ ਜਾਜਕ ਸਫ਼ਨਯਾਹ ਅਤੇ ਤਿੰਨਾਂ ਦਰਬਾਨਾਂ ਨੂੰ ਫੜ ਲਿਆ