TSK

TSK · ਲੇਵੀਆਂ 6:2

Treasury of Scripture Knowledge references in ਪੰਜਾਬੀ IRV.

Back to passage

ਜਦ ਉਸ ਥਾਂ ਦੇ ਮਨੁੱਖਾਂ ਨੇ ਉਸ ਦੀ ਪਤਨੀ ਵਿਖੇ ਪੁੱਛਿਆ ਤਾਂ ਉਸ ਨੇ ਆਖਿਆ, ਉਹ ਮੇਰੀ ਭੈਣ ਹੈ, ਕਿਉਂ ਜੋ ਉਹ ਇਹ ਸੋਚ ਕੇ ਡਰਦਾ ਸੀ, ਜੇਕਰ ਮੈਂ ਦੱਸਾਂ ਕਿ ਉਹ ਮੇਰੀ ਪਤਨੀ ਹੈ ਤਾਂ ਅਜਿਹਾ ਨਾ ਹੋਵੇ ਕਿ ਉਸ ਥਾਂ ਦੇ ਮਨੁੱਖ ਰਿਬਕਾਹ ਦੇ ਕਾਰਨ ਮੈਨੂੰ ਮਾਰ ਸੁੱਟਣ, ਕਿਉਂ ਜੋ ਉਹ ਵੇਖਣ ਵਿੱਚ ਸੋਹਣੀ ਸੀ।

¶ “ਜੇਕਰ ਉਸ ਦੀ ਭੇਟ ਇੱਜੜ ਵਿੱਚੋਂ ਇੱਕ ਹੋਮ ਬਲੀ ਹੋਵੇ ਤਾਂ ਉਹ ਇੱਕ ਦੋਸ਼ ਰਹਿਤ ਨਰ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਚੜ੍ਹਾਵੇ ਤਾਂ ਜੋ ਉਹ ਯਹੋਵਾਹ ਨੂੰ ਸਵੀਕਾਰ ਹੋਵੇ।

ਇਹ ਦੋਸ਼ ਬਲੀ ਦੀ ਭੇਟ ਹੈ, ਕਿਉਂਕਿ ਉਸ ਨੇ ਜ਼ਰੂਰ ਹੀ ਯਹੋਵਾਹ ਦੇ ਅੱਗੇ ਪਾਪ ਕੀਤਾ ਹੈ।

ਇਸਰਾਏਲੀਆਂ ਨੂੰ ਬੋਲ ਕਿ ਜਦ ਕੋਈ ਪੁਰਖ ਜਾਂ ਇਸਤਰੀ ਕੋਈ ਪਾਪ ਕਰੇ ਜਿਹੜਾ ਇਨਸਾਨ ਕਰਦਾ ਹੈ ਕਿ ਉਹ ਯਹੋਵਾਹ ਤੋਂ ਬੇਈਮਾਨ ਹੋ ਜਾਵੇ ਅਤੇ ਉਹ ਪ੍ਰਾਣੀ ਦੋਸ਼ੀ ਠਹਿਰੇ,

ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ, ਆਪਣਿਆਂ ਬੁੱਲ੍ਹਾਂ ਨਾਲ ਧੋਖਾ ਨਾ ਦੇ।

ਕਸ਼ਟ ਦੀਆਂ ਗੱਲਾਂ ਦਾ ਇੱਕ ਦਰਸ਼ਣ ਮੈਨੂੰ ਵਿਖਾਇਆ ਗਿਆ, - ਛਲੀਆ ਛਲਦਾ, ਲੁਟੇਰਾ ਲੁੱਟਦਾ! ਹੇ ਏਲਾਮ, ਚੜ੍ਹਾਈ ਕਰ! ਹੇ ਮਾਦਈ, ਘੇਰ ਲੈ! ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ।

¶ ਹਾਏ ਲੁਟੇਰਿਆ ਤੇਰੇ ਉੱਤੇ, ਤੂੰ ਜੋ ਲੁੱਟਿਆ ਨਹੀਂ ਗਿਆ! ਹਾਏ ਠੱਗਾ ਤੇਰੇ ਉੱਤੇ ਜਿਸ ਨੂੰ ਉਹਨਾਂ ਨੇ ਨਹੀਂ ਠੱਗਿਆ! ਜਦ ਤੂੰ ਲੁੱਟ ਚੁੱਕੇਂ ਤਾਂ ਤੂੰ ਲੁੱਟਿਆ ਜਾਏਂਗਾ, ਜਦ ਤੂੰ ਠੱਗ ਹਟੇਂ ਤਾਂ ਉਹ ਤੈਨੂੰ ਠੱਗਣਗੇ!

ਹਰੇਕ ਆਪਣੇ ਗੁਆਂਢੀ ਨਾਲ ਠੱਠਾ ਮਾਰਦਾ ਹੈ, ਕੋਈ ਸੱਚ ਨਹੀਂ ਬੋਲਦਾ। ਉਹਨਾਂ ਆਪਣੀ ਜੀਭ ਨੂੰ ਝੂਠ ਬੋਲਣਾ ਸਿਖਾਲਿਆ ਹੈ, ਉਹ ਬਦੀ ਕਰਨ ਨਾਲ ਥੱਕ ਜਾਂਦੇ ਹਨ। ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ,

ਤੁਸੀਂ ਕਹਿੰਦੇ ਹੋ, “ਅਮੱਸਿਆ ਕਦੋਂ ਬੀਤੇਗੀ, ਤਾਂ ਜੋ ਅਸੀਂ ਅੰਨ ਵੇਚੀਏ? ਅਤੇ ਸਬਤ ਕਦੋਂ ਖ਼ਤਮ ਹੋਵੇਗਾ ਤਾਂ ਜੋ ਅਸੀਂ ਕਣਕ ਦੇ ਖੱਤੇ ਖੋਲ੍ਹੀਏ ਕਿ ਅਸੀਂ ਏਫਾਹ ਨੂੰ ਛੋਟਾ ਅਤੇ ਸ਼ਕੇਲ ਨੂੰ ਵੱਡਾ ਬਣਾਈਏ ਅਤੇ ਛਲ ਨਾਲ ਡੰਡੀ ਮਾਰੀਏ,

ਤੂੰ ਜਿਸ ਦੀਆਂ ਅੱਖਾਂ ਅਜਿਹੀਆਂ ਸ਼ੁੱਧ ਹਨ ਕਿ ਤੂੰ ਬਦੀ ਨੂੰ ਵੇਖ ਹੀ ਨਹੀਂ ਸਕਦਾ ਅਤੇ ਅਨ੍ਹੇਰ ਨੂੰ ਵੇਖ ਕੇ ਚੁੱਪ ਨਹੀਂ ਰਹਿ ਸਕਦਾ, ਫੇਰ ਤੂੰ ਧੋਖੇਬਾਜ਼ਾਂ ਨੂੰ ਕਿਉਂ ਵੇਖਦਾ ਰਹਿੰਦਾ ਹੈਂ? ਜਦ ਦੁਸ਼ਟ ਧਰਮੀ ਨੂੰ ਨਿਗਲ ਲੈਂਦਾ ਹੈ, ਤਾਂ ਤੂੰ ਕਿਉਂ ਚੁੱਪ ਰਹਿੰਦਾ ਹੈਂ,

ਜਦ ਤੱਕ ਉਹ ਜਾਇਦਾਦ ਵੇਚੀ ਨਾ ਗਈ ਸੀ, ਕੀ ਤੇਰੇ ਵੱਸ ਵਿੱਚ ਨਹੀਂ ਸੀ? ਤੂੰ ਇਹ ਗੱਲ ਆਪਣੇ ਮਨ ਵਿੱਚ ਕਿਉਂ ਸੋਚੀ? ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।

ਇੱਕ ਦੂਜੇ ਨਾਲ ਝੂਠ ਨਾ ਬੋਲੋ ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕੰਮਾਂ ਸਣੇ ਲਾਹ ਸੁੱਟਿਆ।