TSK

TSK · ਮਰਕੁਸ 7:24

Treasury of Scripture Knowledge references in ਪੰਜਾਬੀ IRV.

Back to passage

ਕਨਾਨ ਦੇ ਵੰਸ਼ ਵਿੱਚ ਸੀਦੋਨ ਉਸ ਦਾ ਪਹਿਲੌਠਾ ਪੁੱਤਰ ਸੀ, ਤਦ ਹੇਤ,

ਜ਼ਬੂਲੁਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ ਅਤੇ ਉਹ ਬੇੜਿਆਂ ਦੀ ਬੰਦਰਗਾਹ ਹੋਵੇਗਾ ਤੇ ਉਸ ਦੀ ਹੱਦ ਸੀਦੋਨ ਤੱਕ ਹੋਵੇਗੀ।

¶ ਸੂਰ ਦੇ ਵਿਖੇ ਅਗੰਮ ਵਾਕ, - ਹੇ ਤਰਸ਼ੀਸ਼ ਸ਼ਹਿਰ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਉਹ ਉੱਜੜਿਆ ਹੋਇਆ ਹੈ, ਨਾ ਕੋਈ ਘਰ ਹੈ ਨਾ ਕੋਈ ਲਾਂਘਾ, ਕਿੱਤੀਮ ਦੇ ਦੇਸ ਤੋਂ ਇਹ ਗੱਲ ਉਨ੍ਹਾਂ ਦੇ ਲਈ ਪਰਗਟ ਹੋਈ।

ਉਹ ਨਾ ਚਿੱਲਾਵੇਗਾ, ਨਾ ਆਪਣੀ ਅਵਾਜ਼ ਉੱਚੀ ਚੁੱਕੇਗਾ, ਨਾ ਆਪਣਾ ਸ਼ਬਦ ਗਲੀ ਵਿੱਚ ਸੁਣਾਵੇਗਾ।

ਹੇ ਮਨੁੱਖ ਦੇ ਪੁੱਤਰ, ਤੂੰ ਸੀਦੋਨ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਭਵਿੱਖਬਾਣੀ ਕਰ,

‹ਹੇ ਖੁਰਾਜ਼ੀਨ, ਤੇਰੇ ਉੱਤੇ ਹਾਏ! ਹੇ ਬੈਤਸੈਦਾ, ਤੇਰੇ ਉੱਤੇ ਅਫ਼ਸੋਸ! ਕਿਉਂਕਿ ਜਿਹੜੇ ਅਚਰਜ਼ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ ਜੇ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਹ ਤੱਪੜ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੇ ਤੋਬਾ ਕਰ ਲੈਂਦੇ!›

¶ ਕਈ ਦਿਨਾਂ ਦੇ ਪਿੱਛੋਂ ਜਦੋਂ ਉਹ ਕਫ਼ਰਨਾਹੂਮ ਵਿੱਚ ਦੁਬਾਰਾ ਆਇਆ ਤਾਂ ਇਹ ਸੁਣਿਆ ਗਿਆ ਜੋ ਉਹ ਘਰੇ ਹੀ ਹੈ।

ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ‹ਤੁਸੀਂ ਆਪ ਕਿਸੇ ਉਜਾੜ ਥਾਂ ਵਿੱਚ ਜਾ ਕੇ ਅਲੱਗ ਚਲੇ ਜਾਓ ਅਤੇ ਥੋੜ੍ਹਾ ਜਿਹਾ ਆਰਾਮ ਕਰ ਲਵੋ;› ਕਿਉਂਕਿ ਬਹੁਤ ਲੋਕ ਆਉਂਦੇ ਜਾਂਦੇ ਸਨ ਅਤੇ ਉਨ੍ਹਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਸੀ ਹੁੰਦਾ।