TSK

TSK · ਕਹਾਉਤਾਂ 17:11

Treasury of Scripture Knowledge references in ਪੰਜਾਬੀ IRV.

Back to passage

ਅਬਸ਼ਾਲੋਮ ਨੇ ਦਾਊਦ ਦੇ ਮੰਤਰੀ ਗੀਲੋਨੀ ਅਹੀਥੋਫ਼ਲ ਨੂੰ ਉਹ ਦੇ ਸ਼ਹਿਰ ਗਿਲੋਹ ਤੋਂ ਜਿਸ ਵੇਲੇ ਉਹ ਬਲੀ ਚੜ੍ਹਾਉਂਦਾ ਸੀ, ਸੱਦ ਲਿਆ ਅਤੇ ਸਭਾ ਵੱਧਦੀ ਜਾਂਦੀ ਸੀ ਕਿਉਂ ਜੋ ਲੋਕ ਅਬਸ਼ਾਲੋਮ ਨਾਲ ਜੁੜਦੇ ਜਾਂਦੇ ਸਨ।

ਦਸਾਂ ਜੁਆਨਾਂ ਨੇ ਜੋ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ ਅਬਸ਼ਾਲੋਮ ਨੂੰ ਘੇਰ ਕੇ ਉਹ ਨੂੰ ਮਾਰਿਆ ਅਤੇ ਵੱਢ ਸੁੱਟਿਆ।

¶ ਅਜਿਹਾ ਹੋਇਆ ਉੱਥੇ ਇੱਕ ਸ਼ਬਾ ਨਾਮ ਦਾ ਬਿਨਯਾਮੀਨੀ ਮਨੁੱਖ ਸੀ, ਜੋ ਬੜਾ ਦੁਸ਼ਟ ਸੀ, ਉਹ ਮਨੁੱਖ ਬਿਕਰੀ ਦਾ ਪੁੱਤਰ ਸੀ। ਉਸ ਨੇ ਨਰਸਿੰਗਾ ਵਜਾ ਕੇ ਆਖਿਆ, ਨਾ ਸਾਡੀ ਵੰਡ ਯੱਸੀ ਦੇ ਪੁੱਤਰ ਨਾਲ ਸਾਡਾ ਭਾਗ ਹੈ। ਹੇ ਇਸਰਾਏਲ, ਆਪੋ ਆਪਣੇ ਤੰਬੂ ਨੂੰ ਜਾਓ!

ਹੁਣ ਜੀਉਂਦੇ ਯਹੋਵਾਹ ਦੀ ਸਹੁੰ ਜਿਸ ਮੈਨੂੰ ਕਾਇਮ ਕੀਤਾ ਹੈ, ਮੈਨੂੰ ਮੇਰੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਬਚਨ ਅਨੁਸਾਰ ਇੱਕ ਘਰ ਬਣਾਇਆ ਹੈ, ਅਦੋਨੀਯਾਹ ਅੱਜ ਦੇ ਦਿਨ ਹੀ ਵੱਢਿਆ ਜਾਵੇਗਾ।

ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ, ਤਾਂ ਉਹ ਬਾਹਰ ਗਿਆ ਅਤੇ ਉਸ ਉੱਤੇ ਹਮਲਾ ਕੀਤਾ ਕਿ ਉਹ ਮਰ ਗਿਆ, ਸੋ ਰਾਜ ਸੁਲੇਮਾਨ ਦੇ ਹੱਥ ਵਿੱਚ ਪੱਕਾ ਹੋ ਗਿਆ।

ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਬੁਰਿਆਂ ਦਾ ਬੁਰੀ ਤਰ੍ਹਾਂ ਨਾਸ ਕਰੇਗਾ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪਹੁੰਚਾਉਣਗੇ।

‹ਮੇਰੇ ਇਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਉੱਤੇ ਰਾਜ ਕਰਾਂ ਇੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ!›