TSK

TSK · ਕਹਾਉਤਾਂ 22:29

Treasury of Scripture Knowledge references in ਪੰਜਾਬੀ IRV.

Back to passage

ਜਦ ਯੂਸੁਫ਼ ਮਿਸਰ ਦੇ ਰਾਜਾ ਫ਼ਿਰਊਨ ਦੇ ਸਨਮੁਖ ਖੜ੍ਹਾ ਹੋਇਆ ਤਾਂ ਉਹ ਤੀਹ ਸਾਲ ਦਾ ਸੀ ਅਤੇ ਯੂਸੁਫ਼ ਨੇ ਫ਼ਿਰਊਨ ਦੇ ਸਾਹਮਣਿਓਂ ਨਿੱਕਲ ਕੇ ਮਿਸਰ ਦੇ ਸਾਰੇ ਦੇਸ਼ ਵਿੱਚ ਦੌਰਾ ਕੀਤਾ।

¶ ਅਤੇ ਜਦ ਉਹ ਗੱਲਾਂ ਜੋ ਦਾਊਦ ਨੇ ਆਖੀਆਂ ਸਨ ਸੁਣੀਆਂ ਗਈਆਂ ਤਾਂ ਉਹਨਾਂ ਨੇ ਸ਼ਾਊਲ ਕੋਲ ਉਨ੍ਹਾਂ ਦੀ ਖ਼ਬਰ ਦਿੱਤੀ ਅਤੇ ਉਸ ਨੇ ਉਹ ਨੂੰ ਆਪਣੇ ਕੋਲ ਬੁਲਾਇਆ।

ਧੰਨ ਹਨ ਤੇਰੇ ਮਨੁੱਖ ਅਤੇ ਧੰਨ ਹਨ ਤੇਰੇ ਇਹ ਸੇਵਕ ਜੋ ਸਦਾ ਤੇਰੇ ਸਨਮੁਖ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ।

ਇਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਟਾਈਮ ਦੇ ਵੱਸਣ ਵਾਲੇ ਸਨ। ਉੱਥੇ ਉਹ ਪਾਤਸ਼ਾਹ ਦਾ ਕੰਮ ਕਰਦੇ ਹੋਏ ਉਸ ਦੇ ਨਾਲ ਰਹਿੰਦੇ ਸਨ।

ਉੱਦਮੀ ਲੋਕ ਉੱਚੇ ਕੀਤੇ ਜਾਣਗੇ, ਪਰ ਆਲਸੀ ਬੇਗਾਰੀ ਕਰਨ ਵਾਲਾ ਬਣੇਗਾ।

ਉਹ ਨੌਜਵਾਨ ਬੇਦੋਸ਼, ਰੂਪਵੰਤ ਅਤੇ ਸਾਰੀ ਬੁੱਧ ਵਿੱਚ ਹੁਸ਼ਿਆਰ, ਗਿਆਨਵਾਨ ਤੇ ਵਿਦਵਾਨ ਹੋਣ, ਜਿਹਨਾਂ ਦੇ ਵਿੱਚ ਇਹ ਕਾਬਲੀਅਤ ਹੋਵੇ ਜੋ ਉਹ ਸ਼ਾਹੀ ਮਹਿਲ ਵਿੱਚ ਸੇਵਾਦਾਰ ਹੋਣ। ਅਸਪਨਜ਼ ਉਹਨਾਂ ਨੂੰ ਕਸਦੀਆਂ ਦੀ ਵਿੱਦਿਆ ਅਤੇ ਉਹਨਾਂ ਦੀ ਬੋਲੀ ਸਿਖਾਏ।

‹ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼! ਤੂੰ ਤਾਂ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।›

ਮਿਹਨਤ ਕਰਨ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ।