ਵੇਖੋ ਤਾਂ, ਦੁਸ਼ਟ ਧਣੁੱਖ ਨੂੰ ਝੁਕਾਉਂਦੇ ਹਨ, ਉਹ ਆਪਣੇ ਤੀਰ ਚਿੱਲੇ ਉੱਤੇ ਚਾੜ੍ਹਦੇ ਹਨ ਤਾਂ ਜੋ ਸਿੱਧੇ ਮਨ ਵਾਲਿਆਂ ਨੂੰ ਅਨ੍ਹੇਰ ਵਿੱਚ ਮਾਰਨ।
TSK
TSK · ਰਸੂਲਾਂ ਦੇ ਕਰਤੱਬ 24:1
Treasury of Scripture Knowledge references in ਪੰਜਾਬੀ IRV.
ਹੇਰੋਦੇਸ ਇੱਕ ਮਿਥੇ ਹੋਏ ਦਿਨ ਨੂੰ ਰਾਜ ਬਸਤਰ ਪਹਿਨ ਕੇ ਅਦਾਲਤ ਦੇ ਸਿੰਘਾਸਣ ਉੱਤੇ ਬੈਠਾ ਅਤੇ ਉਨ੍ਹਾਂ ਦੇ ਅੱਗੇ ਬੋਲਣ ਲੱਗਾ।
ਤਦ ਹਨਾਨਿਯਾਹ ਨਾਮ ਦੇ ਪ੍ਰਧਾਨ ਜਾਜਕ ਨੇ ਉਨ੍ਹਾਂ ਨੂੰ ਜਿਹੜੇ ਕੋਲ ਖੜੇ ਸਨ ਹੁਕਮ ਦਿੱਤਾ ਕਿ ਇਹ ਦੇ ਮੂੰਹ ਤੇ ਮਾਰੋ।
ਜਦੋਂ ਮੈਨੂੰ ਪਤਾ ਲੱਗਾ ਜੋ ਉਹ ਇਸ ਆਦਮੀ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਹਨ, ਤਾਂ ਮੈਂ ਤੁਰੰਤ ਇਹ ਨੂੰ ਤੁਹਾਡੇ ਕੋਲ ਭੇਜ ਦਿੱਤਾ ਅਤੇ ਇਹ ਦੇ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਵੀ ਹੁਕਮ ਕੀਤਾ ਜੋ ਤੁਹਾਡੇ ਅੱਗੇ ਇਹ ਦੇ ਉੱਤੇ ਦੋਸ਼ ਲਾਉਣ।
ਕਿਉਂਕਿ ਤੁਸੀਂ ਜਾਣ ਸਕਦੇ ਹੋ ਜੋ ਬਾਰਾਂ ਦਿਨਾਂ ਤੋਂ ਵੱਧ ਨਹੀਂ ਹੋਏ ਕਿ ਮੈਂ ਬੰਦਗੀ ਕਰਨ ਲਈ ਯਰੂਸ਼ਲਮ ਨੂੰ ਗਿਆ ਸੀ।
ਅਤੇ ਜਦੋਂ ਮੈਂ ਯਰੂਸ਼ਲਮ ਵਿੱਚ ਸੀ ਤਾਂ ਮੁੱਖ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਹ ਦੇ ਬਾਰੇ ਮੈਨੂੰ ਗੱਲਾਂ ਦੱਸੀਆਂ ਅਤੇ ਬੇਨਤੀ ਕੀਤੀ ਜੋ ਉਸ ਤੇ ਸਜ਼ਾ ਦਾ ਹੁਕਮ ਹੋਵੇ।
ਅਤੇ ਮੇਰਾ ਬਚਨ, ਮੇਰਾ ਪ੍ਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰੱਥਾ ਦੇ ਪ੍ਰਮਾਣ ਨਾਲ ਸੀ।