TSK

TSK · ਦਾਨੀਏਲ 8:23

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

ਕਿੱਤੀਮ ਦੇ ਕੰਢਿਆਂ ਤੋਂ ਬੇੜੇ ਆਉਣਗੇ, ਅਤੇ ਅੱਸ਼ੂਰ ਅਤੇ ਏਬਰ ਨੂੰ ਦੁੱਖ ਦੇਣਗੇ, ਪਰ ਉਹ ਵੀ ਨਸ਼ਟ ਹੋ ਜਾਵੇਗਾ।

ਬਹੁਤ ਦਿਨਾਂ ਬਾਅਦ ਤੂੰ ਵੇਖਿਆ ਜਾਵੇਂਗਾ ਅਤੇ ਆਖਰੀ ਸਾਲ ਵਿੱਚ ਉਸ ਭੂਮੀ ਤੇ ਜਿਹੜੀ ਤਲਵਾਰ ਤੋਂ ਛੁਡਾਈ ਗਈ ਹੈ, ਜਿੱਥੇ ਬਹੁਤ ਲੋਕ ਇਕੱਠੇ ਕੀਤੇ ਗਏ ਹਨ, ਇਸਰਾਏਲ ਦੇ ਪਹਾੜਾਂ ਤੇ ਜਿਹੜੇ ਪੁਰਾਣੇ ਸਮੇਂ ਤੋਂ ਉਜਾੜ ਸਨ ਅਤੇ ਉਹ ਲੋਕਾਂ ਵਿੱਚੋਂ ਬਾਹਰ ਲਿਆਂਦੀ ਗਈ ਅਤੇ ਉਹ ਸਾਰੇ ਦੇ ਸਾਰੇ ਨਿਸ਼ਚਿੰਤ ਹੋ ਕੇ ਵੱਸਣਗੇ।

ਮੈਂ ਉਹਨਾਂ ਸਿੰਗਾਂ ਨੂੰ ਧਿਆਨ ਲਾ ਕੇ ਦੇਖਿਆ ਅਤੇ ਕੀ ਵੇਖਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਙ ਨਿੱਕਲਿਆ ਜਿਹ ਦੇ ਅੱਗੇ ਪਹਿਲਿਆਂ ਵਿੱਚੋਂ ਤਿੰਨ ਸਿੰਙ ਮੁੱਢੋਂ ਪੁੱਟੇ ਗਏ ਅਤੇ ਕੀ ਵੇਖਦਾ ਹਾਂ ਕਿ ਉਸ ਸਿੰਙ ਵਿੱਚ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਅਤੇ ਇੱਕ ਮੂੰਹ ਸੀ ਜੋ ਵੱਡੀਆਂ-ਵੱਡੀਆਂ ਗੱਲਾਂ ਬੋਲ ਰਿਹਾ ਸੀ।

ਅਤੇ ਦਸਾਂ ਸਿੰਗਾਂ ਦੀ, ਜੋ ਉਹ ਦੇ ਸਿਰ ਉੱਤੇ ਸਨ ਅਤੇ ਉਸ ਇੱਕ ਦੀ ਜੋ ਨਿੱਕਲਿਆ ਅਤੇ ਜਿਹ ਦੇ ਅੱਗੇ ਤਿੰਨ ਡਿੱਗ ਪਏ ਸਨ, ਹਾਂ, ਉਸ ਸਿੰਙ ਦੀ ਜਿਹ ਦੀਆਂ ਅੱਖਾਂ ਸਨ ਅਤੇ ਇੱਕ ਮੂੰਹ ਜੋ ਵੱਡੇ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਅਤੇ ਉਸ ਦੇ ਸਾਥੀਆਂ ਨਾਲੋਂ ਵੱਧ ਡਰਾਉਣਾ ਸੀ।

ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਸਿੰਙ ਨਿੱਕਲਿਆ ਜੋ ਦੱਖਣ, ਪੂਰਬ ਅਤੇ ਮਨਭਾਉਂਦੇ ਦੇਸ ਵੱਲ ਬਹੁਤ ਹੀ ਵੱਧ ਗਿਆ।

ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ, ਮੈਂ ਤੈਨੂੰ ਦੱਸਣ ਲਈ ਆਇਆ ਹਾਂ ਕਿਉਂ ਜੋ ਇਹ ਦਰਸ਼ਣ ਪੂਰਾ ਹੋਣ ਵਿੱਚ ਬਹੁਤ ਸਾਰੇ ਦਿਨ ਬਾਕੀ ਹਨ।

ਉਹ ਬਚਾਉ ਦੇ ਵੇਲੇ ਜ਼ਿਲ੍ਹੇ ਦੇ ਚੰਗਿਆਂ ਉੱਜਲਿਆਂ ਥਾਵਾਂ ਵਿੱਚ ਵੜੇਗਾ ਅਤੇ ਅਜਿਹਾ ਕੁਝ ਕਰੇਗਾ, ਜੋ ਉਸ ਦੇ ਪੁਰਖਿਆਂ ਨੇ ਅਤੇ ਉਸ ਦੇ ਦਾਦਿਆਂ ਦੇ ਪੜਦਾਦਿਆਂ ਨੇ ਨਹੀਂ ਕੀਤਾ। ਉਹ ਲੁੱਟ ਪੁੱਟ ਦੇ ਮਾਲ ਨੂੰ ਉਹਨਾਂ ਵਿੱਚ ਵੰਡੇਗਾ ਅਤੇ ਕੁਝ ਚਿਰ ਤੱਕ ਪੱਕੀਆਂ ਕੋਟਾਂ ਦੇ ਵਿਰੁੱਧ ਆਪਣੀਆਂ ਚਤਰਾਈਆਂ ਵਰਤੇਗਾ।

ਉਹ ਸਾਨੂੰ ਪਰਾਈਆਂ ਕੌਮਾਂ ਨਾਲ ਉਨ੍ਹਾਂ ਦੀ ਮੁਕਤੀ ਬਾਰੇ ਗੱਲ ਕਰਨ ਤੋਂ ਰੋਕਦੇ ਹਨ, ਕਿ ਕਿਤੇ ਉਹ ਬਚਾਏ ਨਾ ਜਾਣ ਤਾਂ ਜੋ ਉਹਨਾਂ ਦੇ ਪਾਪਾਂ ਦਾ ਭਾਂਡਾ ਸਦਾ ਭਰਿਆ ਰਹੇ! ਪਰ ਉਹਨਾਂ ਦੇ ਉੱਤੇ ਪਰਮੇਸ਼ੁਰ ਦਾ ਪੂਰਾ ਕ੍ਰੋਧ ਆ ਪਿਆ ਹੈ!।

¶ ਪਰ ਆਤਮਾ ਸਪੱਸ਼ਟ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਮਨ ਲਾ ਕੇ, ਵਿਸ਼ਵਾਸ ਤੋਂ ਮੁੜ ਜਾਣਗੇ।

ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹ ਦੇ ਨਾਲ ਉਹ ਝੂਠਾ ਨਬੀ ਵੀ ਜਿਸ ਨੇ ਉਹ ਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾਇਆ ਸੀ ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲੁਆਇਆ ਸੀ, ਅਤੇ ਉਹਨਾਂ ਨੂੰ ਜਿਹੜੇ ਉਹ ਦੀ ਮੂਰਤੀ ਪੂਜਾ ਕਰਦੇ ਸਨ। ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਜੀ ਸੁੱਟੇ ਗਏ!