TSK

TSK · ਕੂਚ 33:13

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

ਯਹੋਵਾਹ ਨੇ ਮੂਸਾ ਨੂੰ ਆਖਿਆ, ਜਿਹੜੀ ਗੱਲ ਤੂੰ ਕੀਤੀ ਹੈ ਮੈਂ ਇਹ ਵੀ ਕਰਾਂਗਾ ਕਿਉਂ ਜੋ ਮੇਰੀ ਕਿਰਪਾ ਦੀ ਨਿਗਾਹ ਤੇਰੇ ਉੱਤੇ ਹੈ ਅਤੇ ਮੈਂ ਤੈਨੂੰ ਨਾਮ ਤੋਂ ਜਾਣਦਾ ਹਾਂ।

ਤਦ ਮੈਂ ਯਹੋਵਾਹ ਅੱਗੇ ਬੇਨਤੀ ਕੀਤੀ, “ਹੇ ਪ੍ਰਭੂ ਯਹੋਵਾਹ, ਆਪਣੀ ਪਰਜਾ ਨੂੰ ਅਤੇ ਆਪਣੇ ਨਿੱਜ-ਭਾਗ ਨੂੰ ਨਾਸ ਨਾ ਕਰ, ਜਿਸ ਨੂੰ ਤੂੰ ਆਪਣੀ ਮਹਾਨਤਾ ਨਾਲ ਛੁਟਕਾਰਾ ਦਿੱਤਾ ਹੈ ਅਤੇ ਜਿਸ ਨੂੰ ਤੂੰ ਬਲਵੰਤ ਹੱਥ ਨਾਲ ਮਿਸਰ ਤੋਂ ਬਾਹਰ ਲੈ ਆਇਆ ਹੈਂ।

ਤਦ ਰਾਜੇ ਨੇ ਸਾਦੋਕ ਨੂੰ ਆਖਿਆ, ਪਰਮੇਸ਼ੁਰ ਦਾ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਓ। ਜੇਕਰ ਯਹੋਵਾਹ ਵੱਲੋਂ ਮੇਰੇ ਉੱਤੇ ਕਿਰਪਾ ਹੋਈ ਤਾਂ ਉਹ ਮੈਨੂੰ ਮੋੜ ਲਿਆਵੇਗਾ ਅਤੇ ਉਹ ਦੇ ਸਥਾਨ ਦੇ ਦਰਸ਼ਣ ਮੈਨੂੰ ਫਿਰ ਕਰਾਵੇਗਾ।

ਹੇ ਯਹੋਵਾਹ, ਆਪਣਾ ਰਾਹ ਮੈਨੂੰ ਸਿਖਾ, ਅਤੇ ਮੇਰੇ ਘਾਤੀਆਂ ਦੇ ਕਾਰਨ ਸਿੱਧੇ ਰਾਹ ਉੱਤੇ ਮੇਰੀ ਅਗਵਾਈ ਕਰ।

ਉਹ ਨੇ ਆਪਣੇ ਰਾਹ ਮੂਸਾ ਉੱਤੇ, ਅਤੇ ਆਪਣੇ ਕੰਮ ਇਸਰਾਏਲ ਉੱਤੇ ਪਰਗਟ ਕਿਤੇ।

ਮੈਨੂੰ ਦੱਸ, ਹੇ ਮੇਰੇ ਪ੍ਰਾਣ ਪਿਆਰੇ, ਤੂੰ ਕਿੱਥੇ ਇੱਜੜ ਚਾਰਦਾ ਤੇ ਦੁਪਹਿਰ ਦੇ ਵੇਲੇ ਕਿੱਥੇ ਬਿਠਾਉਂਦਾ ਹੈ? ਮੈਂ ਕਿਉਂ ਘੁੰਡ ਵਾਲੀ ਵਾਂਗੂੰ ਤੇਰੇ ਸਾਥੀਆਂ ਦੇ ਇੱਜੜਾਂ ਦੇ ਕੋਲ ਹੋਵਾਂ?

ਹੇ ਯਹੋਵਾਹ, ਤੂੰ ਆਪਣਿਆਂ ਰਾਹਾਂ ਤੋਂ ਸਾਨੂੰ ਕਿਉਂ ਭਟਕਣ ਦਿੱਤਾ? ਤੂੰ ਸਾਡੇ ਦਿਲਾਂ ਨੂੰ ਤੇਰਾ ਡਰ ਮੰਨਣ ਤੋਂ ਕਿਉਂ ਕਠੋਰ ਹੋਣ ਦਿੱਤਾ? ਆਪਣੇ ਦਾਸਾਂ, ਆਪਣੇ ਨਿੱਜ ਭਾਗ ਦੇ ਗੋਤਾਂ ਦੀ ਖ਼ਾਤਰ ਮੁੜ ਆ।

¶ ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਜਾਜਕ, ਯਹੋਵਾਹ ਦੇ ਸੇਵਕ ਰੋਣ ਅਤੇ ਆਖਣ, ਹੇ ਯਹੋਵਾਹ, ਆਪਣੀ ਪਰਜਾ ਨੂੰ ਬਚਾ, ਆਪਣੇ ਨਿੱਜ-ਭਾਗ ਦੀ ਨਿੰਦਿਆ ਨਾ ਹੋਣ ਦੇ ਕਿ ਕੌਮਾਂ ਉਹਨਾਂ ਦੇ ਉੱਤੇ ਰਾਜ ਕਰਨ। ਦੇਸ਼-ਦੇਸ਼ ਦੇ ਲੋਕ ਇਹ ਕਿਉਂ ਆਖਣ, ਉਹਨਾਂ ਦਾ ਪਰਮੇਸ਼ੁਰ ਕਿੱਥੇ ਹੈ?

¶ ਉਹ ਖੁਸ਼ਖਬਰੀ ਦੇ ਅਨੁਸਾਰ ਤਾਂ ਤੁਹਾਡੇ ਵੈਰੀ ਹਨ, ਪਰਮੇਸ਼ੁਰ ਦੀ ਚੋਣ ਦੇ ਅਨੁਸਾਰ ਬਾਪ ਦਾਦਿਆਂ ਦੇ ਕਾਰਨ ਤੁਹਾਡੇ ਪਿਆਰੇ ਹਨ।

ਤਾਂ ਜੋ ਤੁਸੀਂ ਅਜਿਹੀ ਸਹੀ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਚੰਗੀ ਲੱਗੇ ਅਤੇ ਹਰੇਕ ਭਲੇ ਕੰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ੁਰ ਦੀ ਪਛਾਣ ਵਿੱਚ ਵਧਦੇ ਰਹੋ।