TSK

TSK · ਯਸਾ 13:22

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

ਮੈਂ ਉਹ ਨੂੰ ਕੰਡੈਲੇ ਦੀ ਮੀਰਾਸ, ਅਤੇ ਪਾਣੀ ਦੀਆਂ ਢਾਬਾਂ ਠਹਿਰਾਵਾਂਗਾ, ਅਤੇ ਮੈਂ ਉਹ ਨੂੰ ਤਬਾਹੀ ਦੇ ਝਾੜੂ ਨਾਲ ਹੂੰਝ ਸੁੱਟਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।

¶ ਕੰਡੇ ਉਹ ਦੇ ਮਹਿਲਾਂ ਵਿੱਚ ਉੱਗਣਗੇ, ਬਿੱਛੂ ਬੂਟੀਆਂ ਅਤੇ ਝਾੜੀਆਂ ਉਹ ਦੇ ਗੜ੍ਹਾਂ ਵਿੱਚ। ਉਹ ਗਿੱਦੜਾਂ ਦਾ ਵਸੇਬਾ ਅਤੇ ਸ਼ੁਤਰਮੁਰਗ ਦਾ ਵਿਹੜਾ ਹੋਵੇਗਾ।

ਤੱਪਦੀ ਰੇਤ ਤਲਾਬ ਬਣ ਜਾਵੇਗੀ, ਅਤੇ ਤਿਹਾਈ ਜ਼ਮੀਨ ਪਾਣੀ ਦੇ ਸੁੰਬ। ਜਿਹੜੇ ਟਿਕਾਣਿਆਂ ਵਿੱਚ ਗਿੱਦੜ ਬੈਠਦੇ ਸਨ, ਉੱਥੇ ਘਾਹ, ਕਾਨੇ ਅਤੇ ਦਬ ਹੋਣਗੇ।

ਹੇ ਧਰਤੀ ਦੇ ਰਹਿਣ ਵਾਲੇ! ਤੇਰੀ ਵਾਰੀ ਆ ਗਈ! ਸਮਾਂ ਆ ਗਿਆ ਹੈ! ਵਿਨਾਸ਼ ਦਾ ਦਿਨ ਆ ਗਿਆ ਹੈ, ਪਹਾੜਾਂ ਉੱਤੇ ਅੱਗੇ ਤੋਂ ਅਨੰਦ ਨਹੀਂ ਹੋਵੇਗਾ।

ਵੱਗ ਉਸ ਦੇ ਵਿੱਚ ਲੇਟਣਗੇ, ਸਾਰੀਆਂ ਪ੍ਰਜਾਤੀਆਂ ਦੇ ਜੰਗਲੀ ਜਾਨਵਰ ਉੱਥੇ ਝੁੰਡ ਬਣਾ ਕੇ ਬੈਠਣਗੇ, ਲੰਮਢੀਂਗ ਅਤੇ ਕੰਡੈਲਾ ਉਸ ਦੇ ਥੰਮ੍ਹਾਂ ਦੀਆਂ ਦਰਾਰਾਂ ਵਿੱਚ ਟਿਕਣਗੇ, ਉਹ ਦੀਆਂ ਖਿੜਕੀਆਂ ਵਿੱਚ ਉਨ੍ਹਾਂ ਦੀ ਅਵਾਜ਼ ਗੂੰਜੇਗੀ, ਉਹ ਦੀਆਂ ਚੌਖਟਾਂ ਤਬਾਹ ਹੋ ਜਾਣਗੀਆਂ, ਕਿਉਂਕਿ ਦਿਆਰ ਦੀ ਲੱਕੜੀ ਨੰਗੀ ਹੋ ਜਾਵੇਗੀ।

ਪ੍ਰਭੂ ਆਪਣੇ ਵਾਅਦੇ ਪੂਰੇ ਕਰਨ ਵਿੱਚ ਢਿੱਲਾ ਨਹੀਂ ਹੈ ਜਿਵੇਂ ਬਹੁਤ ਉਸ ਦੇ ਢਿੱਲੇ ਹੋਣ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਜੋ ਕਿਸੇ ਦਾ ਨਾਸ ਹੋਵੇ ਸਗੋਂ ਸਾਰੇ ਤੋਬਾ ਕਰਨ।