TSK

TSK · 2 ਇਤ 29:21

مراجع Treasury of Scripture Knowledge في ਪੰਜਾਬੀ IRV.

العودة إلى المقطع

ਅਤੇ ਜੇਕਰ ਕਦੀ ਮਸਹ ਕੀਤਾ ਹੋਇਆ ਜਾਜਕ ਕੋਈ ਅਜਿਹਾ ਪਾਪ ਕਰੇ, ਜਿਸ ਦੇ ਕਾਰਨ ਪਰਜਾ ਦੋਸ਼ੀ ਠਹਿਰੇ ਤਾਂ ਉਹ ਆਪਣੇ ਉਸ ਪਾਪ ਦੇ ਲਈ ਇੱਕ ਦੋਸ਼ ਰਹਿਤ ਜੁਆਨ ਬਲ਼ਦ ਯਹੋਵਾਹ ਦੇ ਅੱਗੇ ਪਾਪ ਬਲੀ ਦੀ ਭੇਟ ਕਰਕੇ ਚੜ੍ਹਾਵੇ,

¶ ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਬਲ਼ਦ ਤੇ ਸੱਤ ਭੇਡੂ ਤਿਆਰ ਕਰ।

ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਇੱਥੇ ਸੱਤ ਬਲ਼ਦ ਅਤੇ ਸੱਤ ਭੇਡੂ ਤਿਆਰ ਕਰ।

ਗ਼ੁਲਾਮੀ ਤੋਂ ਮੁੜੇ ਹੋਏ ਲੋਕਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਹੋਮ ਬਲੀਆਂ ਚੜ੍ਹਾਈਆਂ। ਸਾਰੇ ਇਸਰਾਏਲ ਦੇ ਲਈ ਬਾਰਾਂ ਵਹਿੜੇ, ਛਿਆਨਵੇਂ ਭੇਡੂ, ਸਤੱਤਰ ਲੇਲੇ ਅਤੇ ਪਾਪ ਬਲੀ ਦੇ ਲਈ ਬਾਰਾਂ ਬੱਕਰੇ, ਇਹ ਸਭ ਪਰਮੇਸ਼ੁਰ ਦੇ ਲਈ ਹੋਮ ਬਲੀ ਸਨ।

ਪਰਬ ਦੇ ਸੱਤ ਦਿਨਾਂ ਵਿੱਚ ਉਹ ਹਰ ਦਿਨ ਅਥਵਾ ਸੱਤ ਦਿਨਾਂ ਤੱਕ ਸੱਤ ਦੋਸ਼ ਰਹਿਤ ਵੱਛੇ ਅਤੇ ਸੱਤ ਦੋਸ਼ ਰਹਿਤ ਮੇਂਢੇ ਲਿਆਵੇਗਾ, ਤਾਂ ਜੋ ਯਹੋਵਾਹ ਦੇ ਲਈ ਹੋਮ ਦੀ ਬਲੀ ਕੀਤੀ ਜਾਵੇ ਅਤੇ ਹਰ ਦਿਨ ਪਾਪ ਬਲੀ ਦੇ ਲਈ ਇੱਕ ਬੱਕਰਾ।