TSK

TSK · ਯਹੋਸ਼ੁ 6:21

مراجع Treasury of Scripture Knowledge في ਪੰਜਾਬੀ IRV.

العودة إلى المقطع

ਅਤੇ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗਿਓਂ ਹਰਾ ਦੇਵੇ ਤਾਂ ਤੁਸੀਂ ਉਹਨਾਂ ਨੂੰ ਮਾਰ ਸੁੱਟਿਓ। ਤੁਸੀਂ ਉਹਨਾਂ ਦਾ ਪੂਰੀ ਤਰ੍ਹਾਂ ਨਾਸ ਕਰ ਦਿਓ, ਤੁਸੀਂ ਨਾ ਉਹਨਾਂ ਨਾਲ ਨੇਮ ਬੰਨ੍ਹਿਓ ਅਤੇ ਨਾ ਹੀ ਉਹਨਾਂ ਉੱਤੇ ਤਰਸ ਖਾਇਓ,

ਉਸ ਦਾ ਸਾਰਾ ਲੁੱਟ ਦਾ ਮਾਲ ਚੌਂਕ ਵਿੱਚ ਇਕੱਠਾ ਕਰਿਓ, ਅਤੇ ਉਸ ਸ਼ਹਿਰ ਨੂੰ ਅਤੇ ਉਸ ਦੇ ਸਾਰੇ ਲੁੱਟ ਦੇ ਮਾਲ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅੱਗ ਨਾਲ ਸਾੜ ਸੁੱਟਿਓ, ਤਾਂ ਜੋ ਉਹ ਸਦਾ ਲਈ ਮਿੱਟੀ ਦਾ ਢੇਰ ਬਣ ਜਾਵੇ ਜਿਹੜਾ ਫੇਰ ਕਦੀ ਨਾ ਉਸਾਰਿਆ ਜਾਵੇ।

ਤੂੰ ਅਈ ਨਾਲ ਅਤੇ ਉਹ ਦੇ ਰਾਜੇ ਨਾਲ ਉਸੇ ਤਰ੍ਹਾਂ ਕਰੀਂ ਜੋ ਤੂੰ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ। ਉੱਥੇ ਦੀ ਲੁੱਟ ਅਤੇ ਡੰਗਰ ਤੁਸੀਂ ਆਪਣੇ ਲਈ ਖੋਹ ਲਵੋ ਅਤੇ ਸ਼ਹਿਰ ਦੇ ਪਿੱਛੇ ਘਾਤ ਲਾ ਲਿਓ।

¶ ਗਿਬਓਨ ਦੇ ਵਸਨੀਕਾਂ ਨੇ ਸੁਣਿਆ ਜੋ ਕੁਝ ਯਹੋਸ਼ੁਆ ਨੇ ਯਰੀਹੋ ਅਤੇ ਅਈ ਨਾਲ ਕੀਤਾ ਸੀ।

¶ ਯਹੋਸ਼ੁਆ ਨੇ ਉਸੇ ਦਿਨ ਮੱਕੇਦਾਹ ਨੂੰ ਲੈ ਲਿਆ ਅਤੇ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ। ਉਸ ਨੇ ਉਹਨਾਂ ਦਾ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਦਿੱਤਾ। ਉਸ ਨੇ ਕਿਸੇ ਨੂੰ ਵੀ ਬਾਕੀ ਨਾ ਛੱਡਿਆ ਅਤੇ ਉਸ ਨੇ ਮੱਕੇਦਾਹ ਦੇ ਰਾਜੇ ਨਾਲ ਤਿਵੇਂ ਹੀ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ।

ਉਹਨਾਂ ਨੇ ਸਾਰੇ ਪ੍ਰਾਣੀਆਂ ਨੂੰ ਜਿਹੜੇ ਉਸ ਦੇ ਵਿੱਚ ਸਨ ਤਲਵਾਰ ਦੀ ਧਾਰ ਨਾਲ ਵੱਢ ਕੇ ਉਹਨਾਂ ਦਾ ਸੱਤਿਆਨਾਸ ਕਰ ਸੁੱਟਿਆ। ਕੋਈ ਪ੍ਰਾਣੀ ਬਾਕੀ ਨਾ ਛੱਡਿਆ ਗਿਆ ਅਤੇ ਉਸ ਨੇ ਹਾਸੋਰ ਨੂੰ ਅੱਗ ਨਾਲ ਸਾੜ ਸੁੱਟਿਆ।

ਸੋ ਹੁਣ ਤੂੰ ਜਾ ਅਤੇ ਅਮਾਲੇਕ ਨੂੰ ਮਾਰ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ ਮੂਲੋਂ ਨਾਸ ਕਰ ਅਤੇ ਉਨ੍ਹਾਂ ਉੱਤੇ ਤਰਸ ਨਾ ਖਾ ਸਗੋਂ ਪੁਰਸ਼ ਅਤੇ ਇਸਤ੍ਰੀ, ਗੋਦ ਦੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲ਼ਦ ਭੇਡ ਅਤੇ ਊਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ।

ਯਹੋਵਾਹ ਨੇ ਤੈਨੂੰ ਖ਼ਾਸ ਮਕਸਦ ਲਈ ਭੇਜਿਆ ਅਤੇ ਆਖਿਆ, ਜਾ ਅਤੇ ਉਨ੍ਹਾਂ ਪਾਪੀ ਅਮਾਲੇਕੀਆਂ ਦਾ ਨਾਸ ਕਰ ਜਦ ਤੱਕ ਉਹ ਨਸ਼ਟ ਨਾ ਹੋ ਜਾਣ ਉਨ੍ਹਾਂ ਨਾਲ ਲੜਾਈ ਕਰ।

ਹੇ ਬਾਬਲ ਦੀਏ ਧੀਏ, ਜਿਹੜੀ ਉੱਜੜਨ ਵਾਲੀ ਹੈ, ਧੰਨ ਉਹ ਹੈ ਜੋ ਤੈਨੂੰ ਬਦਲਾ ਦੇਵੇ, ਜਿਵੇਂ ਤੂੰ ਸਾਨੂੰ ਬਦਲਾ ਦਿੱਤਾ ਹੈ!

¶ ਤਾਂ ਇੱਕ ਬਲਵਾਨ ਦੂਤ ਨੇ ਇੱਕ ਪੱਥਰ ਵੱਡੇ ਚੱਕੀ ਦੇ ਪੁੜ ਵਰਗਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸੇ ਤਰ੍ਹਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ!