ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਮੂਸਾ ਨੇ ਲੋਕਾਂ ਨੂੰ ਆਖਿਆ, ਤੁਸੀਂ ਵੱਡਾ ਪਾਪ ਕੀਤਾ ਅਤੇ ਮੈਂ ਹੁਣ ਯਹੋਵਾਹ ਦੇ ਕੋਲ ਉਤਾਹਾਂ ਜਾਂਦਾ ਹਾਂ। ਸ਼ਾਇਦ ਮੈਂ ਤੁਹਾਡੇ ਪਾਪ ਦਾ ਪ੍ਰਾਸਚਿਤ ਕਰਾਂ।
TSK
TSK · ਗਿਣਤੀ 25:13
مراجع Treasury of Scripture Knowledge في ਪੰਜਾਬੀ IRV.
ਤਦ ਜਾਜਕ ਉਨ੍ਹਾਂ ਵਿੱਚੋਂ ਇੱਕ ਨੂੰ ਪਾਪ ਬਲੀ ਦੀ ਭੇਟ ਕਰਕੇ ਅਤੇ ਦੂਜੇ ਨੂੰ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ ਅਤੇ ਜਾਜਕ ਉਸ ਦੇ ਪ੍ਰਮੇਹ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ।
¶ ਉਪਰੰਤ ਇਸਰਾਏਲੀਆਂ ਨੇ ਮੂਸਾ ਨੂੰ ਆਖਿਆ ਕਿ ਵੇਖ, ਸਾਡੀ ਜਾਨ ਮੁੱਕ ਚੱਲੀ ਹੈਂ। ਅਸੀਂ ਨਾਸ ਹੋ ਗਏ ਹਾਂ! ਅਸੀਂ ਸਾਰੇ ਦੇ ਸਾਰੇ ਨਾਸ ਹੋ ਗਏ ਹਾਂ।
ਸੋ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਵਾਕ ਹੈ ਕਿ ਮੈਂ ਆਖਿਆ ਸੀ ਕਿ ਤੇਰਾ ਟੱਬਰ ਅਤੇ ਤੇਰੇ ਪਿਤਾ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ, ਪਰ ਹੁਣ ਯਹੋਵਾਹ ਦਾ ਵਾਕ ਹੈ ਕਿ ਇਹ ਮੈਥੋਂ ਦੂਰ ਹੋਵੇ ਕਿਉਂ ਜੋ ਉਹ ਜਿਹੜੇ ਮੇਰਾ ਆਦਰ ਕਰਦੇ ਹਨ, ਮੈਂ ਉਨ੍ਹਾਂ ਦਾ ਆਦਰ ਕਰਾਂਗਾ ਪਰ ਉਹ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ।
ਸੁਲੇਮਾਨ ਨੇ ਅਬਯਾਥਾਰ ਨੂੰ ਕੱਢ ਦਿੱਤਾ ਕਿ ਉਹ ਯਹੋਵਾਹ ਦਾ ਜਾਜਕ ਨਾ ਰਹੇ ਇਸ ਲਈ ਕਿ ਉਹ ਯਹੋਵਾਹ ਦਾ ਉਹ ਬਚਨ ਪੂਰਾ ਕਰੇ, ਜਿਹੜਾ ਉਸ ਨੂੰ ਸ਼ੀਲੋਹ ਵਿੱਚ ਏਲੀ ਦੇ ਘਰਾਣੇ ਦੇ ਦੁਆਰਾ ਬੋਲਿਆ ਸੀ।
ਤਾਂ ਉਸ ਨੇ ਆਖਿਆ, ਮੈਂ ਯਹੋਵਾਹ ਸੈਨਾਂ ਦੇ ਪਰਮੇਸ਼ੁਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਨੂੰ ਢਾਹ ਸੁੱਟਿਆ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਹੁਣ ਮੈਂ ਹੀ ਇਕੱਲਾ ਬਾਕੀ ਰਹਿ ਗਿਆ ਹਾਂ, ਪਰ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।
ਅਤੇ ਇਹ ਹਾਰੂਨ ਦੇ ਪੁੱਤਰ ਸਨ, ਉਹ ਦਾ ਪੁੱਤਰ ਅਲਆਜ਼ਾਰ, ਉਹ ਦਾ ਪੁੱਤਰ ਫ਼ੀਨਹਾਸ, ਉਹ ਦਾ ਪੁੱਤਰ ਅਬੀਸ਼ੂਆ,
ਅਤੇ ਇਹ ਉਹ ਦੇ ਲਈ ਧਰਮ ਗਿਣਿਆ ਗਿਆ, ਪੀੜ੍ਹੀਓਂ ਪੀੜ੍ਹੀ ਸਦਾ ਲਈ।
ਪਰ ਤੁਸੀਂ ਯਹੋਵਾਹ ਦੇ ਜਾਜਕ ਕਹਾਓਗੇ, ਲੋਕ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਕ ਆਖਣਗੇ, ਤੁਸੀਂ ਕੌਮਾਂ ਦਾ ਧਨ ਖਾਓਗੇ, ਅਤੇ ਉਹਨਾਂ ਦੇ ਮਾਲ-ਧਨ ਉੱਤੇ ਮਾਣ ਕਰੋਗੇ।
ਜਿਵੇਂ ਅਕਾਸ਼ ਦੀ ਸੈਨਾਂ ਗਿਣੀ ਨਹੀਂ ਜਾਂਦੀ, ਨਾ ਸਮੁੰਦਰ ਦੀ ਰੇਤ ਮਿਣੀ ਜਾਂਦੀ ਹੈ ਤਿਵੇਂ ਮੈਂ ਆਪਣੇ ਦਾਸ ਦਾਊਦ ਦੀ ਨਸਲ ਨੂੰ ਅਤੇ ਲੇਵੀਆਂ ਨੂੰ ਜਿਹੜੇ ਮੇਰੇ ਸੇਵਕ ਹਨ ਵਧਾਵਾਂਗਾ।
ਮੈਂ ਇੱਕ ਯਹੂਦੀ ਮਨੁੱਖ ਹਾਂ, ਜਿਹੜਾ ਕਿਲਕਿਯਾ ਤੇ ਤਰਸੁਸ ਵਿੱਚ ਜੰਮਿਆ, ਪਰ ਇਸੇ ਸ਼ਹਿਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਪਲਿਆ ਅਤੇ ਪਿਉ-ਦਾਦਿਆਂ ਦੀ ਬਿਵਸਥਾ ਪੂਰੇ ਧਿਆਨ ਨਾਲ ਸਿੱਖੀ ਅਤੇ ਜਿਵੇਂ ਤੁਸੀਂ ਸਭ ਅੱਜ ਦੇ ਦਿਨ ਪਰਮੇਸ਼ੁਰ ਦੇ ਲਈ ਅਣਖੀ ਹੋ, ਮੈਂ ਵੀ ਅਜਿਹਾ ਹੀ ਅਣਖੀ ਸੀ।
ਇਸ ਕਾਰਨ ਚਾਹੀਦਾ ਸੀ ਭਈ ਉਹ ਸਭ ਗੱਲਾਂ ਵਿੱਚ ਆਪਣੇ ਭਾਈਆਂ ਵਰਗਾ ਬਣੇ, ਤਾਂ ਜੋ ਉਹ ਉਨ੍ਹਾਂ ਗੱਲਾਂ ਦੇ ਬਾਰੇ ਜਿਹੜੀਆਂ ਪਰਮੇਸ਼ੁਰ ਨਾਲ ਸੰਬੰਧ ਰੱਖਦੀਆਂ ਹਨ ਲੋਕਾਂ ਦੇ ਪਾਪਾਂ ਦਾ ਪ੍ਰਾਸਚਿੱਤ ਕਰਨ ਨੂੰ ਦਿਆਲੂ ਅਤੇ ਵਫ਼ਾਦਾਰ ਪ੍ਰਧਾਨ ਜਾਜਕ ਹੋਵੇ।
ਕਿਉਂ ਜੋ ਇਹ ਗਵਾਹੀ ਦਿੱਤੀ ਹੋਈ ਹੈ, ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ, ਸਦਾ ਤੱਕ ਦਾ ਜਾਜਕ ਹੈਂ।
ਪਰ ਤੁਸੀਂ ਪਰਮੇਸ਼ੁਰ ਦਾ ਚੁਣਿਆ ਹੋਇਆ ਵੰਸ਼, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖ਼ਾਸ ਪਰਜਾ ਹੋ ਤਾਂ ਕਿ ਤੁਸੀਂ ਉਹ ਦੇ ਗੁਣਾ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ਼ ਚਾਨਣ ਵਿੱਚ ਸੱਦ ਲਿਆ
ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਕਿ ਅਸੀਂ ਉਹ ਦੇ ਪਿਤਾ ਪਰਮੇਸ਼ੁਰ ਲਈ ਜਾਜਕ ਬਣੀਏ, ਉਸੇ ਦੀ ਮਹਿਮਾ ਅਤੇ ਪਰਾਕਰਮ ਜੁੱਗੋ-ਜੁੱਗ ਹੋਵੇ! ਆਮੀਨ।