TSK

TSK · ਕਹਾਉਤਾਂ 16:33

مراجع Treasury of Scripture Knowledge في ਪੰਜਾਬੀ IRV.

العودة إلى المقطع

ਤਾਂ ਵੀ ਚਿੱਠੀਆਂ ਪਾ ਕੇ ਧਰਤੀ ਵੰਡੀ। ਉਨ੍ਹਾਂ ਦੇ ਪੁਰਖਿਆਂ ਦਿਆਂ ਗੋਤਾਂ ਦੇ ਨਾਮਾਂ ਅਨੁਸਾਰ ਉਹ ਜ਼ਮੀਨ ਲੈਣ।

ਉਹ ਉਸ ਨੂੰ ਸੱਤਾਂ ਹਿੱਸਿਆਂ ਵਿੱਚ ਵੰਡਣ। ਯਹੂਦਾਹ ਆਪਣੀ ਹੱਦ ਕੋਲ ਦੱਖਣ ਵਿੱਚ ਖੜ੍ਹਾ ਰਹੇ ਅਤੇ ਯੂਸੁਫ਼ ਦਾ ਘਰਾਣਾ ਆਪਣੀ ਹੱਦ ਕੋਲ ਉਤਰ ਵੱਲ ਖੜ੍ਹਾ ਰਹੇ।

ਪਰ ਹੁਣ ਅਸੀਂ ਗਿਬਆਹ ਨਾਲ ਇਹ ਕਰਾਂਗੇ ਅਰਥਾਤ ਅਸੀਂ ਪਰਚੀਆਂ ਪਾ ਕੇ ਉਹ ਦੇ ਉੱਤੇ ਚੜ੍ਹਾਈ ਕਰਾਂਗੇ,

ਤਦ ਸ਼ਾਊਲ ਨੇ ਆਖਿਆ ਮੇਰੇ ਅਤੇ ਮੇਰੇ ਪੁੱਤਰ ਯੋਨਾਥਾਨ ਦੇ ਨਾਮ ਉੱਤੇ ਪਰਚੀ ਪਾਓ। ਤਦ ਯੋਨਾਥਾਨ ਦੇ ਨਾਮ ਦੀ ਪਰਚੀ ਨਿੱਕਲੀ।

ਪਰਚੀਆਂ ਪਾਉਣ ਨਾਲ ਝਗੜੇ ਮੁੱਕ ਜਾਂਦੇ ਹਨ, ਅਤੇ ਬਲਵਾਨਾਂ ਦੇ ਵਿੱਚ ਫ਼ੈਸਲਾ ਹੋ ਜਾਂਦਾ ਹੈ।

¶ ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਆਓ, ਅਸੀਂ ਪਰਚੀਆਂ ਪਾ ਕੇ ਪਤਾ ਕਰੀਏ ਕਿ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ।” ਤਦ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਪਰਚੀ ਯੂਨਾਹ ਦੇ ਨਾਮ ਦੀ ਨਿੱਕਲੀ।