TSK

TSK · ਇਬਰਾਨੀ 9:21

Treasury of Scripture Knowledge references in ਪੰਜਾਬੀ IRV.

Back to passage

ਤੂੰ ਉਸ ਛੱਤਰੇ ਨੂੰ ਵੱਢ ਸੁੱਟੀਂ ਅਤੇ ਉਸ ਦੇ ਲਹੂ ਵਿੱਚੋਂ ਲੈ ਕੇ ਹਾਰੂਨ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਸਿਰਿਆਂ ਉੱਤੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਲਾਈਂ ਅਤੇ ਤੂੰ ਲਹੂ ਜਗਵੇਦੀ ਦੇ ਉੱਤੇ ਆਲੇ-ਦੁਆਲੇ ਛਿੜਕ ਦੇਈਂ।

ਤਦ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦਾ ਲਹੂ ਲੈ ਕੇ ਜਗਵੇਦੀ ਦੇ ਸਿੰਗਾਂ ਉੱਤੇ ਆਪਣੀ ਉਂਗਲ ਨਾਲ ਚੁਫ਼ੇਰੇ ਲਾਇਆ ਅਤੇ ਜਗਵੇਦੀ ਨੂੰ ਸ਼ੁੱਧ ਕੀਤਾ ਅਤੇ ਜਗਵੇਦੀ ਦੇ ਹੇਠ ਲਹੂ ਨੂੰ ਡੋਲ੍ਹਕੇ ਉਸ ਦੇ ਲਈ ਪ੍ਰਾਸਚਿਤ ਕੀਤਾ ਅਤੇ ਉਸ ਨੂੰ ਪਵਿੱਤਰ ਕੀਤਾ।

¶ ਇਸ ਲਈ ਹਾਰੂਨ ਨੇ ਜਗਵੇਦੀ ਦੇ ਕੋਲ ਜਾ ਕੇ ਉਸ ਪਾਪ ਬਲੀ ਦੀ ਭੇਟ ਦੇ ਵੱਛੇ ਨੂੰ ਵੱਢਿਆ, ਜੋ ਉਸ ਦੇ ਆਪਣੇ ਲਈ ਸੀ।

ਤਦ ਉਹ ਬਲ਼ਦ ਦੇ ਲਹੂ ਵਿੱਚੋਂ ਕੁਝ ਲੈ ਕੇ ਪੂਰਬ ਦੀ ਵੱਲ ਉਸ ਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਆਪਣੀ ਉਂਗਲ ਨਾਲ ਛਿੜਕੇ ਅਤੇ ਫੇਰ ਉਸ ਲਹੂ ਵਿੱਚੋਂ ਕੁਝ ਆਪਣੀ ਉਂਗਲ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਸੱਤ ਵਾਰੀ ਛਿੜਕੇ।”

¶ ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਗਵੇਦੀ ਦੀਆਂ ਇਹ ਬਿਧੀਆਂ ਉਸ ਦਿਨ ਚਾਲੂ ਹੋਣਗੀਆਂ ਜਦੋਂ ਉਹ ਉਸ ਨੂੰ ਬਣਾਉਣਗੇ, ਤਾਂ ਜੋ ਉਸ ਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਅਤੇ ਉਸ ਤੇ ਲਹੂ ਛਿੜਕਣ।