TSK

TSK · ਉਤ 21:14

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

ਪਰ ਯਹੋਵਾਹ ਦੇ ਦੂਤ ਨੇ ਉਹ ਨੂੰ ਸ਼ੂਰ ਵਾਲੇ ਰਾਹ ਤੇ ਪਾਣੀ ਦੇ ਚਸ਼ਮੇ ਕੋਲ ਉਜਾੜ ਵਿੱਚ ਲੱਭਿਆ।

ਕਿਉਂ ਜੋ ਉੱਥੇ ਉਨ੍ਹਾਂ ਦੋਹਾਂ ਨੇ ਸਹੁੰ ਖਾਧੀ ਸੀ, ਇਸ ਲਈ ਉਸ ਥਾਂ ਦਾ ਨਾਮ ਬਏਰਸ਼ਬਾ ਪੈ ਗਿਆ।

ਤਦ ਅਬਰਾਹਾਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਕਾਠੀ ਕੱਸੀ ਅਤੇ ਆਪਣੇ ਦੋ ਦਾਸਾਂ ਨੂੰ ਅਤੇ ਆਪਣੇ ਪੁੱਤਰ ਇਸਹਾਕ ਨੂੰ ਨਾਲ ਲਿਆ ਅਤੇ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਤੇ ਉੱਠ ਕੇ ਉਸ ਸਥਾਨ ਨੂੰ ਤੁਰ ਪਿਆ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਦੱਸੀ ਸੀ।

ਤਦ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਖਾਧਾ ਪੀਤਾ ਅਤੇ ਰਾਤ ਉੱਥੇ ਹੀ ਕੱਟੀ। ਤੜਕੇ ਉੱਠ ਕੇ ਉਸ ਨੇ ਆਖਿਆ, ਮੈਨੂੰ ਮੇਰੇ ਸੁਆਮੀ ਦੇ ਕੋਲ ਜਾਣ ਲਈ ਵਿਦਿਆ ਕਰੋ।

ਸਵੇਰੇ ਉੱਠ ਕੇ ਹਰ ਇੱਕ ਨੇ ਆਪਣੇ ਭਰਾ ਨਾਲ ਸਹੁੰ ਖਾਧੀ ਅਤੇ ਇਸਹਾਕ ਨੇ ਉਨ੍ਹਾਂ ਨੂੰ ਤੋਰ ਦਿੱਤਾ ਅਤੇ ਓਹ ਸ਼ਾਂਤੀ ਨਾਲ ਉੱਥੋਂ ਚਲੇ ਗਏ।

ਯਾਕੂਬ ਸਵੇਰੇ ਉੱਠਿਆ ਅਤੇ ਉਸ ਪੱਥਰ ਨੂੰ ਲੈ ਕੇ ਜਿਹੜਾ ਉਸ ਨੇ ਸਿਰਹਾਣੇ ਲਈ ਰੱਖਿਆ ਸੀ, ਥੰਮ੍ਹ ਲਈ ਖੜ੍ਹਾ ਕੀਤਾ ਅਤੇ ਉਸ ਉੱਤੇ ਤੇਲ ਡੋਲ੍ਹਿਆ।

ਅਤੇ ਕੋਈ ਮਨੁੱਖ ਉਸ ਨੂੰ ਮਿਲਿਆ ਅਤੇ ਵੇਖੋ, ਉਹ ਮੈਦਾਨ ਵਿੱਚ ਭਟਕਦਾ ਫਿਰਦਾ ਸੀ ਸੋ ਉਸ ਮਨੁੱਖ ਨੇ ਉਸ ਤੋਂ ਪੁੱਛਿਆ, ਤੂੰ ਕੀ ਲੱਭਦਾ ਹੈਂ?

¶ ਅਗਲੇ ਦਿਨ ਯਹੋਸ਼ੁਆ ਸਵੇਰੇ ਜਲਦੀ ਉੱਠਿਆ ਤਾਂ ਉਹ ਅਤੇ ਸਾਰੇ ਇਸਰਾਏਲੀ ਸ਼ਿੱਟੀਮ ਤੋਂ ਕੂਚ ਕਰਕੇ ਯਰਦਨ ਕੋਲ ਆਏ ਅਤੇ ਉਹ ਪਾਰ ਲੰਘਣ ਤੋਂ ਪਹਿਲਾਂ ਉੱਥੇ ਠਹਿਰ ਗਏ l

ਤਾਂ ਜਾਂ ਉਸ ਵੇਖਿਆ ਉਹ ਉੱਠਿਆ ਅਤੇ ਆਪਣੀ ਜਾਨ ਲਈ ਭੱਜ ਕੇ ਬਏਰਸ਼ਬਾ ਸ਼ਹਿਰ ਨੂੰ ਗਿਆ ਜੋ ਯਹੂਦਾਹ ਦਾ ਹੈ ਅਤੇ ਆਪਣੇ ਬਾਲਕੇ ਨੂੰ ਤਾਂ ਉੱਥੇ ਹੀ ਛੱਡਿਆ।

ਓਹ ਥਲ ਦੇ ਰਾਹ ਉਜਾੜ ਵਿੱਚ ਅਵਾਰਾ ਫਿਰੇ, ਉਨ੍ਹਾਂ ਨੂੰ ਕੋਈ ਵੱਸਿਆ ਹੋਇਆ ਸ਼ਹਿਰ ਨਾ ਲੱਭਾ।

ਜਿਹੜਾ ਸਵੇਰੇ ਹੀ ਉੱਠ ਕੇ ਆਪਣੇ ਗੁਆਂਢੀ ਨੂੰ ਉੱਚੀ ਦੇ ਕੇ ਅਸੀਸ ਦਿੰਦਾ ਹੈ, ਉਹ ਦੇ ਲਈ ਇਹ ਸਰਾਪ ਹੀ ਗਿਣਿਆ ਜਾਵੇਗਾ।

¶ ਹਸ਼ਬੋਨ ਪਿੰਡ ਦੀਆਂ ਪੈਲ੍ਹੀਆਂ, ਸਿਬਮਾਹ ਪਿੰਡ ਦੀਆਂ ਵੇਲਾਂ ਸੁੱਕ ਗਈਆਂ। ਕੌਮਾਂ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ ਟਹਿਣੀਆਂ ਭੰਨ ਸੁੱਟੀਆਂ, ਉਹ ਯਾਜ਼ੇਰ ਪਿੰਡ ਤੱਕ ਪਹੁੰਚੀਆਂ, ਉਹ ਉਜਾੜ ਵਿੱਚ ਫੈਲ ਗਈਆਂ, ਉਹ ਦੀਆਂ ਸ਼ਾਖਾਂ ਖਿੱਲਰ ਗਈਆਂ, ਉਹ ਸਮੁੰਦਰੋਂ ਪਾਰ ਲੰਘ ਗਈਆਂ।

ਪਰ ਜਿਹੜਾ ਦਾਸੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਅਜ਼ਾਦ ਇਸਤ੍ਰੀ ਤੋਂ ਹੋਇਆ ਉਹ ਵਾਇਦੇ ਦੇ ਕਾਰਨ ਜੰਮਿਆ।