TSK

TSK · ਗਿਣਤੀ 13:20

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

ਫੇਰ ਉਹ ਅਸ਼ਕੋਲ ਦੀ ਘਾਟੀ ਤੱਕ ਆਏ ਅਤੇ ਉੱਥੇ ਦਾਖ਼ ਦੇ ਗੁੱਛੇ ਦੀ ਟਹਿਣੀ ਤੋੜੀ ਅਤੇ ਉਹ ਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜ਼ੀਰ ਨੂੰ ਵੀ ਲਿਆਏ।

ਉਨ੍ਹਾਂ ਨੇ ਉਸ ਦੇਸ਼ ਦੇ ਫਲਾਂ ਵਿੱਚੋਂ ਕੁਝ ਆਪਣੇ ਹੱਥਾਂ ਵਿੱਚ ਲਿਆ ਅਤੇ ਉਸ ਨੂੰ ਸਾਡੇ ਕੋਲ ਲਿਆਏ ਅਤੇ ਸਾਨੂੰ ਖ਼ਬਰ ਦਿੰਦੇ ਹੋਏ ਆਖਿਆ, “ਉਹ ਦੇਸ਼ ਚੰਗਾ ਹੈ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ।”

¶ ਤਦ ਮੂਸਾ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਯਹੋਸ਼ੁਆ ਨੂੰ ਸੱਦ ਕੇ ਆਖਿਆ, “ਤਕੜਾ ਹੋ ਅਤੇ ਹੌਂਸਲਾ ਰੱਖ, ਕਿਉਂ ਜੋ ਤੂੰ ਇਸ ਪਰਜਾ ਨਾਲ ਉਸ ਦੇਸ਼ ਵਿੱਚ ਜਾਵੇਂਗਾ, ਜਿਸ ਨੂੰ ਦੇਣ ਦੀ ਯਹੋਵਾਹ ਨੇ ਉਨ੍ਹਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਤੂੰ ਇਨ੍ਹਾਂ ਨੂੰ ਉਸ ਦੇਸ਼ ਦਾ ਅਧਿਕਾਰੀ ਬਣਾਵੇਂਗਾ।

ਤਕੜਾ ਹੋ ਅਤੇ ਹੌਂਸਲਾ ਰੱਖ ਕਿਉਂ ਜੋ ਜਿਸ ਦੇਸ ਨੂੰ ਦੇਣ ਦਾ ਵਾਅਦਾ ਮੈਂ ਤੇਰੇ ਪੁਰਖਿਆਂ ਨਾਲ ਕੀਤਾ ਸੀ, ਤੇਰੇ ਕਾਰਨ ਇਹ ਲੋਕ ਉਸ ਦੇਸ ਦੇ ਅਧਿਕਾਰੀ ਹੋਣਗੇ।

¶ ਤਦ ਨੂਨ ਦੇ ਪੁੱਤਰ ਯਹੋਸ਼ੁਆ ਨੇ ਦੋ ਮਨੁੱਖਾਂ ਨੂੰ ਸ਼ਿੱਟੀਮ ਤੋਂ ਗੁਪਤ ਰੂਪ ਵਿੱਚ ਭੇਤ ਲੈਣ ਲਈ ਭੇਜਿਆ। ਉਹਨਾਂ ਨੂੰ ਆਖਿਆ, ਜਾ ਕੇ ਉਸ ਦੇਸ ਯਰੀਹੋ ਨੂੰ ਵੇਖੋ ਤਾਂ ਉਹ ਝੱਟ ਚਲੇ ਗਏ ਅਤੇ ਇੱਕ ਵੇਸਵਾ ਦੇ ਘਰ ਵਿੱਚ ਜਾ ਠਹਿਰੇ ਜਿਸ ਦਾ ਨਾਮ ਰਾਹਾਬ ਸੀ।

¶ ਤਾਂ ਉਹ ਤੁਰ ਕੇ ਪਰਬਤ ਵੱਲ ਗਏ ਅਤੇ ਉੱਥੇ ਤਿੰਨ ਦਿਨ ਰਹੇ ਜਦ ਤੱਕ ਉਹਨਾਂ ਦਾ ਪਿੱਛਾ ਕਰਨ ਵਾਲੇ ਨਾ ਮੁੜੇ ਅਤੇ ਪਿੱਛਾ ਕਰਨ ਵਾਲਿਆਂ ਨੇ ਉਹਨਾਂ ਨੂੰ ਸਾਰੇ ਰਾਹ ਵਿੱਚ ਲੱਭਿਆ ਪਰ ਉਹ ਨਾ ਲੱਭੇ।

ਉਨ੍ਹਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਭੂਮੀ ਨੂੰ ਲੈ ਲਿਆ ਅਤੇ ਸਭ ਪ੍ਰਕਾਰ ਦੀਆਂ ਚੰਗੀਆਂ ਵਸਤੂਆਂ ਨਾਲ ਭਰੇ ਹੋਏ ਘਰਾਂ ਦੇ ਅਤੇ ਪੁੱਟੇ ਹੋਏ ਖੂਹਾਂ ਦੇ ਅਤੇ ਅੰਗੂਰੀ ਬਾਗ਼ਾਂ ਦੇ ਅਤੇ ਜ਼ੈਤੂਨ ਦੇ ਬਾਗ਼ਾਂ ਅਤੇ ਫਲਾਂ ਨਾਲ ਭਰੇ ਹੋਏ ਰੁੱਖਾਂ ਦੇ ਅਧਿਕਾਰੀ ਹੋ ਗਏ। ਉਹ ਖਾ-ਖਾ ਕੇ ਰੱਜ ਗਏ ਅਤੇ ਤਕੜੇ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਅਨੰਦ ਮਾਣਦੇ ਰਹੇ।

ਮੈਂ ਉਹਨਾਂ ਨੂੰ ਚੰਗੀ ਜੂਹ ਵਿੱਚ ਚਰਾਵਾਂਗਾ ਅਤੇ ਉਹਨਾਂ ਦੇ ਵਾੜੇ ਇਸਰਾਏਲ ਦੇ ਉੱਚੇ ਪਹਾੜਾਂ ਉੱਤੇ ਹੋਣਗੇ, ਉੱਥੇ ਉਹ ਚੰਗੇ ਵਾੜਿਆਂ ਵਿੱਚ ਲੇਟਣਗੀਆਂ ਅਤੇ ਹਰੀ ਜੂਹ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ।

ਇਸ ਕਰਕੇ ਅਸੀਂ ਹੌਂਸਲੇ ਨਾਲ ਆਖਦੇ ਹਾਂ, - ਪ੍ਰਭੂ ਮੇਰਾ ਸਹਾਇਕ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰ ਸਕਦਾ ਹੈ?