ਉਸ ਵੇਲੇ ਲੋਕਾਂ ਨੂੰ ਪੂਰਬ ਵੱਲ ਜਾਂਦੇ ਹੋਏ, ਇੱਕ ਮੈਦਾਨ ਸ਼ਿਨਾਰ ਦੇਸ਼ ਵਿੱਚ ਲੱਭਿਆ ਅਤੇ ਉੱਥੇ ਉਹ ਵੱਸ ਗਏ।
TSK
TSK · ਦਾਨੀਏਲ 1:2
مراجع Treasury of Scripture Knowledge في ਪੰਜਾਬੀ IRV.
ਜੇ ਉਨ੍ਹਾਂ ਦੀ ਚੱਟਾਨ ਹੀ ਉਨ੍ਹਾਂ ਨੂੰ ਨਾ ਵੇਚ ਦਿੰਦੀ, ਅਤੇ ਯਹੋਵਾਹ ਉਨ੍ਹਾਂ ਨੂੰ ਨਾ ਫੜ੍ਹਾ ਦਿੰਦਾ? ਤਾਂ ਕਿਵੇਂ ਹੋ ਸਕਦਾ ਸੀ ਕਿ ਇੱਕ ਜਣਾ ਹਜ਼ਾਰ ਦੇ ਪਿੱਛੇ ਪੈਂਦਾ, ਅਤੇ ਦੋ ਜਣੇ ਦਸ ਹਜ਼ਾਰ ਨੂੰ ਭਜਾ ਸਕਦੇ,
ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ, ਅਤੇ ਉਸ ਨੇ ਉਨ੍ਹਾਂ ਨੂੰ ਮਸੋਪੋਤਾਮੀਆ ਦੇ ਪਾਤਸ਼ਾਹ ਕੂਸ਼ਨ-ਰਿਸ਼ਾਤੈਮ ਦੇ ਹੱਥ ਕਰ ਦਿੱਤਾ ਅਤੇ ਉਹ ਅੱਠ ਸਾਲ ਤੱਕ ਕੂਸ਼ਨ-ਰਿਸ਼ਾਤੈਮ ਦੇ ਗ਼ੁਲਾਮ ਰਹੇ।
¶ ਤਦ ਫ਼ਲਿਸਤੀਆਂ ਦੇ ਸਰਦਾਰ ਇਕੱਠੇ ਹੋਏ ਤਾਂ ਜੋ ਆਪਣੇ ਦੇਵਤੇ ਦਾਗੋਨ ਦੇ ਅੱਗੇ ਵੱਡੀਆਂ ਭੇਟਾਂ ਚੜ੍ਹਾਉਣ ਅਤੇ ਅਨੰਦ ਕਰਨ ਕਿਉਂ ਜੋ ਉਹ ਕਹਿੰਦੇ ਸਨ ਕਿ ਸਾਡੇ ਦੇਵਤੇ ਨੇ ਸਾਡੇ ਵੈਰੀ ਸਮਸੂਨ ਨੂੰ ਸਾਡੇ ਹੱਥ ਵਿੱਚ ਸੌਂਪ ਦਿੱਤਾ ਹੈ।
ਸੋ ਉਨ੍ਹਾਂ ਨੇ ਉਸ ਦਾ ਸਿਰ ਵੱਢ ਸੁੱਟਿਆ ਅਤੇ ਉਹ ਦੇ ਸ਼ਸਤਰ ਲਾਹ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਘੱਲ ਦਿੱਤੇ ਜੋ ਉਨ੍ਹਾਂ ਦੇਵਤਿਆਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸ ਦੀ ਖ਼ਬਰ ਦੇਣ।
ਅਤੇ ਨਬੂਕਦਨੱਸਰ ਯਹੋਵਾਹ ਦੇ ਭਵਨ ਦੇ ਭਾਂਡਿਆਂ ਵਿੱਚੋਂ ਕੁਝ ਭਾਂਡੇ ਵੀ ਲੈ ਗਿਆ ਅਤੇ ਉਨ੍ਹਾਂ ਨੂੰ ਆਪਣੇ ਮਹਿਲ ਵਿੱਚ ਬਾਬਲ ਵਿੱਚ ਜਾ ਦਿੱਤਾ
ਉਹ ਨੇ ਉਨ੍ਹਾਂ ਨੂੰ ਕੌਮਾਂ ਦੇ ਵੱਸ ਵਿੱਚ ਦੇ ਦਿੱਤਾ, ਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਉੱਤੇ ਹੁਕਮ ਕਰਨ।
ਕਿਸ ਨੇ ਯਾਕੂਬ ਨੂੰ ਲੁਟਵਾਇਆ, ਅਤੇ ਇਸਰਾਏਲ ਨੂੰ ਲੁਟੇਰਿਆਂ ਦੇ ਹੱਥ ਦੇ ਦਿੱਤਾ? ਭਲਾ, ਯਹੋਵਾਹ ਨੇ ਨਹੀਂ, ਉਹ ਜਿਸ ਦੇ ਵਿਰੁੱਧ ਅਸੀਂ ਪਾਪ ਕੀਤਾ? ਜਿਸ ਦੇ ਰਾਹਾਂ ਵਿੱਚ ਉਹ ਨਹੀਂ ਚੱਲਦੇ, ਅਤੇ ਜਿਸ ਦੀ ਬਿਵਸਥਾ ਨੂੰ ਉਹ ਨਹੀਂ ਸੁਣਦੇ?
ਮੈਂ ਬਾਬਲ ਵਿੱਚ ਬੇਲ ਉੱਤੇ ਸਜ਼ਾ ਲਾਵਾਂਗਾ, ਮੈਂ ਉਸ ਦੇ ਨਿਗਲੇ ਹੋਏ ਨੂੰ ਉਸ ਦੇ ਮੂੰਹੋਂ ਕੱਢਾਂਗਾ, ਕੌਮਾਂ ਫਿਰ ਉਸ ਦੀ ਵੱਲ ਨਾ ਵੱਗਣਗੀਆਂ, ਹਾਂ, ਬਾਬਲ ਦੀ ਕੰਧ ਢਾਹੀ ਜਾਵੇਗੀ!
ਬੇਲਸ਼ੱਸਰ ਨੇ ਨਸ਼ਾ ਚੱਖਦੇ ਹੋਏ ਆਗਿਆ ਦਿੱਤੀ ਕਿ ਸੋਨੇ ਤੇ ਚਾਂਦੀ ਦੇ ਭਾਂਡੇ ਜਿਹੜੇ ਨਬੂਕਦਨੱਸਰ ਉਹ ਦੇ ਪਿਤਾ ਨੇ ਯਰੂਸ਼ਲਮ ਦੀ ਹੈਕਲ ਵਿੱਚੋਂ ਕੱਢੇ ਸਨ, ਲਿਆਂਦੇ ਜਾਣ ਤਾਂ ਜੋ ਰਾਜਾ, ਉਹ ਦੇ ਪਰਧਾਨ, ਉਹ ਦੀਆਂ ਰਾਣੀਆਂ ਤੇ ਉਹ ਦੀਆਂ ਰਖ਼ੈਲਾਂ ਉਹਨਾਂ ਵਿੱਚੋਂ ਨਸ਼ਾ ਪੀਣ।
ਇਸ ਲਈ ਉਹ ਆਪਣੇ ਜਾਲ਼ ਲਈ ਬਲੀ ਚੜ੍ਹਾਉਂਦਾ ਹੈ ਅਤੇ ਆਪਣੇ ਮਹਾਂ ਜਾਲ਼ ਲਈ ਧੂਪ ਧੁਖਾਉਂਦਾ ਹੈ! ਕਿਉਂ ਜੋ ਉਨ੍ਹਾਂ ਦੇ ਕਾਰਨ ਹੀ ਉਹ ਦਾ ਹਿੱਸਾ ਰਿਸ਼ਟ-ਪੁਸ਼ਟ ਅਤੇ ਉਹ ਦਾ ਭੋਜਨ ਚਿਕਨਾ ਹੁੰਦਾ ਹੈ।