ਇਸ ਲਈ ਹੁਣ ਫ਼ਿਰਊਨ ਇੱਕ ਸਿਆਣੇ ਅਤੇ ਬੁੱਧਵਾਨ ਮਨੁੱਖ ਨੂੰ ਲੱਭੇ ਅਤੇ ਉਸ ਨੂੰ ਮਿਸਰ ਦੇਸ਼ ਉੱਤੇ ਠਹਿਰਾਵੇ।
TSK
TSK · ਦਾਨੀਏਲ 4:27
مراجع Treasury of Scripture Knowledge في ਪੰਜਾਬੀ IRV.
ਪਰ ਮੈਨੂੰ ਵੈਰੀਆਂ ਦੀ ਛੇੜ-ਛਾੜ ਦਾ ਡਰ ਸੀ, ਕਿਤੇ ਉਨ੍ਹਾਂ ਦੇ ਵੈਰੀ ਉਲਟਾ ਸਮਝਣ, ਅਤੇ ਉਹ ਆਖਣ, ਸਾਡਾ ਹੱਥ ਉੱਚਾ ਰਿਹਾ, ਅਤੇ ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ।
“ਭਲਾ, ਕਦੀ ਕਿਸੇ ਨੇ ਪਰਮੇਸ਼ੁਰ ਨੂੰ ਆਖਿਆ, ਮੈਂ ਦੰਡ ਝੱਲ ਲਿਆ ਹੈ, ਮੈਂ ਫੇਰ ਬਦੀ ਨਾ ਕਰਾਂਗਾ?
ਮੈਂ ਪਾਤਸ਼ਾਹਾਂ ਦੇ ਸਨਮੁਖ ਤੇਰੀਆਂ ਸਾਖੀਆਂ ਦਾ ਚਰਚਾ ਕਰਾਂਗਾ, ਅਤੇ ਲੱਜਿਆਵਾਨ ਨਾ ਹੋਵਾਂਗਾ।
ਦਯਾ ਅਤੇ ਸਚਿਆਈ ਨਾਲ ਕੁਧਰਮ ਢੱਕਿਆ ਜਾਂਦਾ ਹੈ, ਅਤੇ ਯਹੋਵਾਹ ਦਾ ਭੈਅ ਮੰਨਣ ਕਰਕੇ ਲੋਕ ਬੁਰਿਆਈ ਤੋਂ ਬਚੇ ਰਹਿੰਦੇ ਹਨ।
ਉਹ ਤਾਂ ਆਖਦਾ ਹੈ, ਮੈਂ ਆਪਣੇ ਹੱਥ ਦੇ ਬਲ ਨਾਲ ਇਹ ਕੀਤਾ, ਨਾਲੇ ਆਪਣੀ ਬੁੱਧੀ ਨਾਲ ਕਿਉਂ ਜੋ ਮੈਂ ਸਮਝ ਰੱਖਦਾ ਹਾਂ! ਮੈਂ ਲੋਕਾਂ ਦੀਆਂ ਸਾਰੀਆਂ ਹੱਦਾਂ ਨੂੰ ਸਰਕਾਇਆ ਅਤੇ ਉਨ੍ਹਾਂ ਦੇ ਰੱਖੇ ਹੋਏ ਮਾਲ-ਧਨ ਨੂੰ ਲੁੱਟਿਆ, ਅਤੇ ਸੂਰਮੇ ਵਾਂਗੂੰ ਮੈਂ ਗੱਦੀਆਂ ਉੱਤੇ ਬਿਰਾਜਮਾਨ ਹੋਣ ਵਾਲਿਆਂ ਨੂੰ ਹੇਠਾਂ ਲਾਹ ਦਿੱਤਾ!
¶ ਤੂੰ ਆਪਣੀ ਬਦੀ ਉੱਤੇ ਭਰੋਸਾ ਰੱਖਿਆ, ਤੂੰ ਆਖਿਆ, ਕੋਈ ਮੈਨੂੰ ਵੇਖਦਾ ਨਹੀਂ, ਤੇਰੀ ਬੁੱਧ ਅਤੇ ਤੇਰੇ ਗਿਆਨ ਨੇ ਤੈਨੂੰ ਕੁਰਾਹੇ ਪਾਇਆ, ਤੂੰ ਆਪਣੇ ਮਨ ਵਿੱਚ ਆਖਿਆ ਸੀ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ!
ਭਲਾ, ਇਹ ਇਹੋ ਜਿਹਾ ਵਰਤ ਹੈ ਜਿਸ ਨੂੰ ਮੈਂ ਚੁਣਿਆ, ਅਰਥਾਤ ਇੱਕ ਦਿਨ ਜਿਸ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਦੀਨ ਕਰੇ? ਭਲਾ, ਸਿਰ ਨੂੰ ਕਾਨੇ ਵਾਂਗੂੰ ਝੁਕਾਉਣਾ, ਅਤੇ ਆਪਣੇ ਥੱਲੇ ਤੱਪੜ ਅਤੇ ਸੁਆਹ ਵਿਛਾਉਣਾ, ਭਲਾ, ਇਸ ਨੂੰ ਤੁਸੀਂ ਵਰਤ ਆਖੋਗੇ, ਇੱਕ ਦਿਨ ਜਿਹੜਾ ਯਹੋਵਾਹ ਨੂੰ ਭਾਵੇ?
ਨਾ ਕਿਸੇ ਨੂੰ ਦੁੱਖੀ ਕੀਤਾ, ਕਰਜ਼ਾਈ ਦੀ ਗਿਰਵੀ ਰੱਖੀ ਹੋਈ ਚੀਜ਼ ਮੋੜ ਦਿੱਤੀ ਅਤੇ ਜਬਰ ਕਰ ਕੇ ਕੁਝ ਖੋਹ ਨਹੀਂ ਲਿਆ ਪਰ ਭੁੱਖਿਆਂ ਨੂੰ ਆਪਣੀ ਰੋਟੀ ਖੁਆਈ ਅਤੇ ਨੰਗਿਆਂ ਨੂੰ ਕੱਪੜੇ ਪਵਾਏ।
ਜੇਕਰ ਦੁਸ਼ਟ ਆਪਣੀ ਦੁਸ਼ਟਤਾਈ ਤੋਂ ਜਿਹੜੀ ਉਸ ਕੀਤੀ ਹੈ, ਮੁੜੇ ਅਤੇ ਉਹ ਕੰਮ ਕਰੇ ਜੋ ਨਿਆਂ ਅਤੇ ਧਰਮ ਦਾ ਹੈ, ਤਾਂ ਉਹ ਆਪਣੀ ਜਾਨ ਜੀਉਂਦੀ ਰੱਖੇਗਾ।
ਮਿਸਰ ਦੇਸ ਉੱਜੜ ਜਾਵੇਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ, ਕਿਉਂ ਜੋ ਉਹ ਨੇ ਆਖਿਆ ਹੈ ਕਿ ਨਦੀ ਮੇਰੀ ਹੀ ਹੈ ਅਤੇ ਮੈਂ ਹੀ ਉਹ ਨੂੰ ਬਣਾਇਆ ਹੈ।
ਤੁਸੀਂ ਜੋ ਖ਼ਿਆਲੀ ਗੱਲਾਂ ਉੱਤੇ ਅਨੰਦ ਹੁੰਦੇ ਹੋ ਅਤੇ ਕਹਿੰਦੇ ਹੋ, “ਕੀ ਅਸੀਂ ਆਪਣੇ ਹੀ ਬਲ ਨਾਲ ਸ਼ਕਤੀਸ਼ਾਲੀ ਨਹੀਂ ਹੋ ਗਏ?”
ਤਦ ਉਹ ਹਵਾ ਵਾਂਗੂੰ ਚੱਲਦੇ ਅਤੇ ਲੰਘ ਜਾਂਦੇ ਹਨ। ਉਹ ਦੋਸ਼ੀ ਹੋ ਜਾਵੇਗਾ, - ਜਿਸ ਦਾ ਬਲ ਉਹ ਦਾ ਦੇਵਤਾ ਹੈ।
ਇਹ ਉਹੋ ਮਗਨ ਰਹਿਣ ਵਾਲਾ ਸ਼ਹਿਰ ਹੈ, ਜਿਹੜਾ ਨਿਸ਼ਚਿੰਤ ਰਿਹਾ, ਜਿਸ ਨੇ ਆਪਣੇ ਮਨ ਵਿੱਚ ਆਖਿਆ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਹੈ ਹੀ ਨਹੀਂ, - ਉਹ ਕਿਵੇਂ ਵਿਰਾਨ ਹੋ ਗਿਆ, ਉਹ ਜੰਗਲੀ ਜਾਨਵਰਾਂ ਦੇ ਬੈਠਣ ਦਾ ਸਥਾਨ ਬਣ ਗਿਆ! ਜੋ ਕੋਈ ਉਸ ਦੇ ਕੋਲੋਂ ਲੰਘੇਗਾ, ਉਹ ਉਸ ਦਾ ਮਖ਼ੌਲ ਉਡਾਵੇਗਾ ਅਤੇ ਉਸ ਵੱਲ ਉਂਗਲ ਕਰੇਗਾ।
‹ਅੰਦਰਲੀਆਂ ਚੀਜ਼ਾਂ ਨੂੰ ਸ਼ੁੱਧ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੋ ਜਾਵੇਗਾ।›
ਉਹ ਧਰਮੀ ਸੀ ਅਤੇ ਆਪਣੇ ਸਾਰੇ ਪਰਿਵਾਰ ਦੇ ਸਮੇਤ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਸੀ ਅਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਸੀ, ਅਤੇ ਹਰ ਰੋਜ਼ ਪਰਮੇਸ਼ੁਰ ਅੱਗੇ ਬੇਨਤੀ ਕਰਦਾ ਸੀ।
ਸਗੋਂ ਪਹਿਲਾਂ ਦੰਮਿਸ਼ਕ ਦੇ ਰਹਿਣ ਵਾਲਿਆਂ ਨੂੰ, ਫਿਰ ਯਰੂਸ਼ਲਮ, ਸਾਰੇ ਯਹੂਦਿਯਾ ਦੇਸ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਉਪਦੇਸ਼ ਕੀਤਾ ਕਿ ਤੋਬਾ ਕਰੋ ਅਤੇ ਪਰਮੇਸ਼ੁਰ ਦੀ ਵੱਲ ਮੁੜੋ ਅਤੇ ਤੋਬਾ ਦੇ ਯੋਗ ਕੰਮ ਕਰੋ।
ਕਿਉਂ ਜੋ ਮਸੀਹ ਯਿਸੂ ਵਿੱਚ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਕੁਝ ਕੰਮ ਦੀ ਹੈ; ਪਰ ਸਗੋਂ ਵਿਸ਼ਵਾਸ ਜੋ ਪਿਆਰ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ।
ਪਰ ਆਤਮਾ ਦਾ ਫਲ ਇਹ ਹੈ - ਪਿਆਰ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ,
ਪਰਮੇਸ਼ੁਰ ਦੇ ਨੇੜੇ ਆਓ ਤਾਂ ਉਹ ਵੀ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ।