TSK

TSK · ਗਿਣਤੀ 27:21

مراجع Treasury of Scripture Knowledge في ਪੰਜਾਬੀ IRV.

العودة إلى المقطع

ਤਦ ਉਸ ਨੇ ਉਹ ਨੂੰ ਸੀਨਾਬੰਦ ਪਹਿਨਾਇਆ ਅਤੇ ਉਸ ਸੀਨਾਬੰਦ ਵਿੱਚ ਊਰੀਮ ਅਤੇ ਤੁੰਮੀਮ ਨੂੰ ਰੱਖਿਆ।

ਜਿਹੜਾ ਉਨ੍ਹਾਂ ਦੇ ਅੱਗੇ ਬਾਹਰ ਜਾਵੇ ਅਤੇ ਜਿਹੜਾ ਉਨ੍ਹਾਂ ਦੇ ਅੱਗੇ ਅੰਦਰ ਆਵੇ ਅਤੇ ਜਿਹੜਾ ਉਨ੍ਹਾਂ ਨੂੰ ਬਾਹਰ ਲੈ ਜਾਵੇ ਅਤੇ ਅੰਦਰ ਲੈ ਆਵੇ ਤਾਂ ਜੋ ਯਹੋਵਾਹ ਦੀ ਮੰਡਲੀ ਉਸ ਇੱਜੜ ਵਾਂਗੂੰ ਨਾ ਹੋਵੇ ਜਿਨ੍ਹਾਂ ਦਾ ਕੋਈ ਚਰਵਾਹਾ ਨਹੀਂ।

ਲੇਵੀ ਲਈ ਉਸ ਨੇ ਆਖਿਆ, ਤੇਰੀ ਤੁੰਮੀਮ ਅਤੇ ਊਰੀਮ ਤੇਰੇ ਉਸ ਧਰਮੀ ਮਨੁੱਖ ਕੋਲ ਹਨ, ਜਿਸ ਨੂੰ ਤੂੰ ਮੱਸਾਹ ਉੱਤੇ ਪਰਖਿਆ, ਅਤੇ ਮਰੀਬਾਹ ਦੇ ਪਾਣੀ ਉੱਤੇ ਉਸ ਨਾਲ ਮੁਕਾਬਲਾ ਕੀਤਾ,

¶ ਯਹੋਸ਼ੁਆ ਦੇ ਮਰਨ ਤੋਂ ਬਾਅਦ, ਇਸਰਾਏਲੀਆਂ ਨੇ ਯਹੋਵਾਹ ਤੋਂ ਪੁੱਛਿਆ, “ਭਲਾ, ਕਨਾਨੀਆਂ ਨਾਲ ਯੁੱਧ ਕਰਨ ਲਈ ਸਾਡੇ ਵੱਲੋਂ ਪਹਿਲਾਂ ਕੌਣ ਜਾਵੇਗਾ?”

ਅਤੇ ਇਸਰਾਏਲੀ ਜਾ ਕੇ ਸ਼ਾਮ ਤੱਕ ਯਹੋਵਾਹ ਦੇ ਅੱਗੇ ਰੋਂਦੇ ਰਹੇ ਅਤੇ ਇਹ ਕਹਿ ਕੇ ਯਹੋਵਾਹ ਤੋਂ ਸਲਾਹ ਮੰਗੀ, “ਕੀ ਅਸੀਂ ਆਪਣੇ ਭਰਾ ਬਿਨਯਾਮੀਨ ਦੇ ਨਾਲ ਲੜਨ ਨੂੰ ਫੇਰ ਜਾਈਏ ਕਿ ਨਾ?” ਯਹੋਵਾਹ ਨੇ ਕਿਹਾ, “ਉਨ੍ਹਾਂ ਦੇ ਉੱਤੇ ਚੜ੍ਹਾਈ ਕਰੋ।”

ਜਿਸ ਵੇਲੇ ਸ਼ਾਊਲ ਜਾਜਕ ਦੇ ਨਾਲ ਗੱਲ ਕਰਦਾ ਸੀ ਤਾਂ ਫ਼ਲਿਸਤੀਆਂ ਦੇ ਡੇਰੇ ਵਿੱਚ ਜੋ ਰੌਲ਼ਾ ਪਿਆ ਸੋ ਵੱਧਦਾ ਜਾਂਦਾ ਸੀ ਅਤੇ ਸ਼ਾਊਲ ਨੇ ਜਾਜਕ ਨੂੰ ਆਖਿਆ, ਆਪਣਾ ਹੱਥ ਹਟਾ ਲੈ।

ਦਾਊਦ ਨੂੰ ਖ਼ਬਰ ਹੋਈ ਜੋ ਸ਼ਾਊਲ ਮੇਰੇ ਨਾਸ ਦੀ ਯੋਜਨਾ ਤਿਆਰ ਕਰ ਰਿਹਾ ਹੈ ਤਾਂ ਉਸ ਨੇ ਅਬਯਾਥਾਰ ਜਾਜਕ ਨੂੰ ਆਖਿਆ, ਏਫ਼ੋਦ ਐਥੇ ਲੈ ਆ।

¶ ਅਤੇ ਦਾਊਦ ਨੇ ਅਹੀਮਲਕ ਦੇ ਪੁੱਤਰ ਅਬਯਾਥਾਰ ਜਾਜਕ ਨੂੰ ਆਖਿਆ, ਮੈਂ ਤੇਰੇ ਅੱਗੇ ਬੇਨਤੀ ਕਰਨਾ ਜੋ ਐਥੇ ਮੇਰੇ ਕੋਲ ਏਫੋਦ ਲੈ ਆ। ਸੋ ਅਬਯਾਥਾਰ ਉੱਥੇ ਦਾਊਦ ਕੋਲ ਏਫ਼ੋਦ ਲੈ ਆਇਆ

ਤਦ ਪ੍ਰਧਾਨ ਨੇ ਉਨ੍ਹਾਂ ਨੂੰ ਕਿਹਾ ਕਿ ਜਦ ਤੱਕ ਕੋਈ ਜਾਜਕ ਊਰੀਮ ਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ।